22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ ਵਲੋਂ ਹਰਸਾ ਛੀਨਾ ਪ੍ਰੀਖਿਆ ਕੇਂਦਰ ਦੀ ਅਚਨਚੇਤ ਚੈਕਿੰਗ <br/>

Ad Position 21
No active advertisement
ਅਜੀਤ ਡੈਸਕ 12-03-2026
ਹਰਸਾ ਛੀਨਾ, 11 ਮਾਰਚ (ਕੜਿਆਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਸੂਬੇ ਅੰਦਰ ਕਰਵਾਈਆਂ ਜਾ ਰਹੀਆਂ ਮੈਟਿ੍ਕ ਪ੍ਰੀਖਿਆਵਾਂ ਤਹਿਤ ਅੱਜ ਅੰਗਰੇਜ਼ੀ ਵਿਸ਼ੇ ਦੇ ਇਮਤਿਹਾਨ ਲਈ ਸਥਾਨਕ ਬਲਾਕ ਅਧੀਨ ਪੈਂਦੇ ਦੇਸ਼ ਭਗਤ ਕਾਮਰੇਡ ਅੱਛਰ ਸਿੰਘ ਛੀਨਾ ਯਾਦਗਾਰੀ ਪੀ. ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਕੁਕੜਾਂਵਾਲਾ ਵਿਖੇ ਬਣੇ ਪ੍ਰੀਖਿਆ ਕੇਂਦਰ ਦੀ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱ.) ਅੰਮਿ੍ਤਸਰ ਵਲੋਂ ਅਚਨਚੇਤ ਜਾਂਚ ਕੀਤੀ ਗਈ | ਸ. ਸੰਧੂ ਨੇ ਕਿਹਾ ਕਿ ਪੀ. ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਕੁਕੜਾਂਵਾਲਾ ਵਿਖੇ 132 ਪ੍ਰੀਖਿਆਰਥੀਆਂ ਲਈ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ, ਜਿਸ ਵਿਚ ਅੱਜ 131 ਪ੍ਰੀਖਿਆਰਥੀਆਂ ਨੇ ਅੰਗਰੇਜੀ ਵਿਸ਼ੇ ਦਾ ਇਮਤਿਹਾਨ ਦਿੱਤਾ ਜਦਕਿ ਇਕ ਵਿਦਿਆਰਥੀ ਗ਼ੈਰ ਹਾਜ਼ਰ ਰਿਹਾ | ਇਸ ਸਮੇਂ ਸ. ਸੰਧੂ ਨੇ ਪ੍ਰੀਖਿਆ ਕੇਂਦਰ ਵਿਚ ਕੀਤੇ ਪੁਖਤਾ ਇੰਤਜਾਮ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਪੰਜਵੀ, 8ਵੀਂ, 10ਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ਾਂਤਮਈ ਅਤੇ ਨਕਲ ਰਹਿਤ ਕਰਵਾਉਣਾ ਸਿੱਖਿਆ ਵਿਭਾਗ ਦੀ ਪ੍ਰਾਰਥਮਿਕਤਾ ਹੈ | ਇਸ ਮੌਕੇ ਸਕੂਲ ਮੂਖੀ ਕਾਰਜਕਾਰੀ ਪਿ੍ੰ: ਜਗਜੀਤ ਸਿੰਘ ਛੀਨਾ, ਰਾਜਪਾਲ ਸਿੰਘ ਉੱਪਲ, ਅਮਨਦੀਪ ਸਿੰਘ ਮਹਿਲਾਂਵਾਲਾ, ਅਮਰਪ੍ਰੀਤ ਸਿੰਘ ਨਿਜਾਮਪੁਰਾ, ਇੰਦਰਜੀਤ ਸਿੰਘ ਬੋਹਲੀਆਂ, ਤਨਵੀਰ ਸਿੰਘ ਅਜਨਾਲਾ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਕੌਰ ਧਾਲੀਵਾਲ ਨੇ ਕਾਹਨਾ ਗਊਸ਼ਾਲਾ ਅਜਨਾਲਾ ਵਿਖੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ <br/> ਅਗਲੀ ਖ਼ਬਰ ਕਾਂਗਰਸ ਸਰਕਾਰ ਆਉਣ 'ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਕਾਂਗਰਸੀ ਆਗੂ <br/>
Ad Position 24