ਮਜੀਠਾ, 11 ਮਾਰਚ (ਜਗਤਾਰ ਸਿੰਘ ਸਹਿਮੀ)-ਪਿਛਲੇ ਦਿਨੀਂ ਸ਼ਾਇਰ ਸੁਖਬੀਰ ਸਿੰਘ ਭੁੱਲਰ ਦੀ ਪਲੇਠੀ ਕਿਤਾਬ 'ਹਵਾ 'ਚ ਲਟਕਦੇ ਪਲ' ਦੇ ਲੋਕ ਅਰਪਣ ਉਪਰੰਤ ਦਾਣਾ ਮੰਡੀ ਮਜੀਠਾ ਵਿਖੇ ਸ਼ਾਹ ਕਮਿਸ਼ਨ ਦੇ ਦਫ਼ਤਰ 'ਚ ਇਕ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਗਿਆ | ਵਿਚਾਰ ਗੋਸ਼ਟੀ ਦੌਰਾਨ ਵੱਖ-ਵੱਖ ਵਿਦਵਾਨਾਂ ਵਲੋਂ ਕਿਤਾਬ 'ਹਵਾ 'ਚ ਲਟਕਦੇ ਪਲ' 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ | ਪ੍ਰੋ. ਹੀਰਾ ਸਿੰਘ ਨੇ ਕਿਹਾ ਕਿ ਇਸ ਕਿਤਾਬ ਦੀਆਂ ਰਚਨਾਵਾਂ ਵਿਚ ਇਨਕਲਾਬੀ ਸੋਚ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਲਾ ਸੰਦੇਸ਼ ਮੌਜੂਦ ਹੈ | ਮਨਦੀਪ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਕਿਤਾਬ ਸਮੁੱਚੀ ਮਾਨਵ ਜਾਤੀ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਦਰਜ ਰਚਨਾਵਾਂ ਜੀਵਨ ਨੂੰ ਸਹੀ ਮਾਰਗ ਵੱਲ ਲੈ ਜਾਣ ਲਈ ਪ੍ਰੇਰਿਤ ਕਰਦੀਆਂ ਹਨ | ਇਸ ਦੌਰਾਨ ਸ਼ਾਇਰ ਸੁਖਬੀਰ ਸਿੰਘ ਭੁੱਲਰ ਨੇ ਸਮਾਗਮ 'ਚ ਪਹੁੰਚੇ ਵਿਦਵਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਗਏ ਕੀਮਤੀ ਸੁਝਾਅ ਅਤੇ ਵਿਚਾਰ ਉਸ ਲਈ ਪ੍ਰੇਰਣਾ ਦਾ ਸਰੋਤ ਹਨ | ਵਿਚਾਰ ਗੋਸ਼ਟੀ ਤੋਂ ਬਾਅਦ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿਚ ਕਈ ਪ੍ਰਸਿੱਧ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਗਈਆਂ | ਇਸ ਮੌਕੇ ਨਿਰੰਜਨ ਸਿੰਘ ਗਿੱਲ, ਸੁੱਚਾ ਸਿੰਘ ਰੰਧਾਵਾ, ਸਰਬ ਮਜੀਠਾ, ਕੁਲਦੀਪ ਸਿੰਘ ਕਾਹਲੋਂ, ਧਰਮਿੰਦਰ ਸਿੰਘ ਅÏਲਖ, ਰਮੇਸ਼ ਕੁਮਾਰ ਜਾਨੂੰ, ਮਨਜੀਤ ਸਿੰਘ ਭੰਗੂ, ਭੁਪਿੰਦਰ ਸਿੰਘ ਸੰਧੂ, ਅਵਤਾਰ ਸਿੰਘ ਗੋਇੰਦਵਾਲੀਆ, ਸੁਲਤਾਨ ਭਾਰਤੀ, ਢਾਡੀ ਗੁਲਜਾਰ ਸਿੰਘ ਖੇੜਾ, ਗੁਰਬਾਜ਼ ਸ਼ੀਨਾ, ਵਜੀਰ ਸਿੰਘ ਮੂਧਲ, ਓਮ ਪ੍ਰਕਾਸ਼ ਭਗਤ, ਅਮਰਜੀਤ ਸਿੰਘ ਐੱਸ. ਡੀ. ਓ., ਸੁਖਦੇਵ ਸਿੰਘ ਕਾਹਲੋਂ, ਨਵਜੋਤ ਭੁੱਲਰ, ਬਲਵਿੰਦਰ ਕਾਸ਼, ਰਾਜਪਾਲ ਸ਼ਰਮਾ, ਮਾ: ਕੁਲਜੀਤ ਸਿੰਘ ਵੇਰਕਾ, ਸਤਨਾਮ ਜੱਸੜ ਅਤੇ ਬਲਬੀਰ ਸਿੰਘ ਕਲਸੀ ਸਮੇਤ ਕਈ ਹੋਰ ਕਵੀ ਹਾਜ਼ਰ ਸਨ |