ਰਈਆ, 27 ਮਾਰਚ (ਸ਼ਰਨਬੀਰ ਸਿੰਘ ਕੰਗ)-ਮਿਸ਼ਨ 2027 ਦੀ ਤਿਆਰੀ ਨੂੰ ਲੈ ਕੇ ਪਿੰਡ ਫੇਰੂਮਾਨ ਵਿਖੇ ਪੰਚ ਕੁਲਵੰਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਗੁਰਦਿਆਲ ਸਿੰਘ ਕੰਗ, ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਸਾਹਬੀ ਕੋਟ ਮਹਿਤਾਬ, ਨਿਰਮਲ ਸਿੰਘ ਪੱਡਾ, ਪਵਿੱਤਰਪਾਲ ਸਿੰਘ ਸੰਮਤੀ ਮੈਂਬਰ, ਹੈਪੀ ਟੌਂਗ, ਵਰਿੰਦਰ ਸਿੰਘ ਪੱਡਾ, ਨੌਬੀ ਗਿੱਲ, ਗੁਰਮੇਜ ਸਿੰਘ ਚੀਮਾ, ਹਰਜੀਤ ਸਿੰਘ, ਮਲੂਕ ਸਿੰਘ, ਭਗਵਾਨ ਸਿੰਘ ਤਿੰਨੇ ਸਾਬਕਾ ਸਰਪੰਚ, ਪੰਚ ਸੁਖਦੇਵ ਸਿੰਘ ਗਾਂਧੀ, ਹਰਜੀਤ ਸਿੰਘ, ਅਮਰੀਕ ਸਿੰਘ, ਪ੍ਰਧਾਨ ਕਸ਼ਮੀਰ ਸਿੰਘ, ਪੰਚ ਬਲਦੇਵ ਸਿੰਘ, ਅਵਤਾਰ ਸਿੰਘ ਡੇਅਰੀ ਵਾਲੇ, ਦਲਜੀਤ ਸਿੰਘ, ਮਨਜੀਤ ਸਿੰਘ, ਸਤਿੰਦਰ ਸਿੰਘ, ਚਮਕੌਰ ਸਿੰਘ, ਦਿਲਾਵਰ ਸਿੰਘ, ਸਤਨਾਮ ਸਿੰਘ, ਗੁਰਸ਼ਰਨ ਸਿੰਘ, ਜਗਜੀਤ ਸਿੰਘ, ਪੰਚ ਸਰਜੀਤ ਸਿੰਘ, ਜਸਵਿੰਦਰ ਸਿੰਘ ਆੜਤੀਆ, ਬਲਕਾਰ ਸਿੰਘ ਮਾਨ, ਅੰਮਿ੍ਤਪਾਲ ਸਿੰਘ ਅਤੇ ਪੰਚ ਗੁਰਦੀਪ ਸਿੰਘ ਨੀਟਾ ਵੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦੇ ਹੋਏ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਇਸ ਸਮੇਂ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ | ਹੁਣ ਤਾਂ ਮੰਤਰੀਆਂ ਤੋਂ ਦੁਖੀ ਹੋ ਕੇ ਅਫਸਰ ਵੀ ਖੁਦਕਸ਼ੀਆਂ ਕਰਨ ਲੱਗ ਪਏ ਹਨ | ਮੁੱਖ ਮੰਤਰੀ ਉਨ੍ਹਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ | ਇਸੇ ਕਰਕੇ ਪੀੜਤ ਪ੍ਰੀਵਾਰ ਤੇ ਆਪੋਜੀਸ਼ਨ ਵਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਇਸ ਕੇਸ ਦੀ ਜਾਂਚ ਸੀ.ਬੀ.ਆਈ ਨੂੰ ਨਹੀਂ ਸੌਂਪੀ ਜਾ ਰਹੀ | ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਮਿਸ਼ਨ 2027 ਦੀ ਤਿਆਰੀ ਲਈ ਅੱਜ ਤੋਂ ਹੀ ਰਾਤ ਦਿਨ ਇਕ ਕਰ ਦੇਣ |