09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਵਲੋਂ ਡਾਕਟਰ ਸਰਬਜੀਤ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 28-03-2026
ਬੇਗੋਵਾਲ, 27 ਮਾਰਚ (ਸੁਖਜਿੰਦਰ ਸਿੰਘ)-ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਦੀ ਇਕ ਇਕੱਤਰਤਾ ਪ੍ਰਧਾਨ ਭਗਵਾਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਸੰਤ ਪ੍ਰੇਮ ਸਿੰਘ ਗੁਰਦੁਆਰਾ ਸਾਹਿਬ ਜਲੰਧਰ ਵਿਖੇ ਹੋਈ | ਇਸ ਮੌਕੇ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੀ ਡਾ. ਸਰਬਜੀਤ ਕੌਰ ਦਾ ਸਨਮਾਨ ਕੀਤਾ | ਇਸ ਮੌਕੇ ਜਿਥੇ ਫਾਊਾਡੇਸ਼ਨ ਵਲੋਂ ਸਰਬਜੀਤ ਕੌਰ ਤੇ ਉਸ ਦੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ ਉਥੇ ਹੀ ਫਾਊਾਡੇਸ਼ਨ ਦੇ ਪ੍ਰਧਾਨ ਭਗਵਾਨ ਸਿੰਘ ਲੁਬਾਣਾ ਨੇ ਕਿਹਾ ਕਿ ਭਾਈਚਾਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਜੋ ਸਰਬਜੀਤ ਕੌਰ ਨੇ ਪੀ. ਐਚ. ਡੀ. ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਰੱਬੀਆ ਪਰਿਵਾਰ ਚ ਪਹਿਲਾ ਹੀ ਡਾ. ਜਸਵੰਤ ਸਿੰਘ ਮੁਰੱਬੀਆ ਤੇ ਉਨ੍ਹਾਂ ਦਾ ਸਪੁੱਤਰ ਡਾ. ਕਮਲਜੀਤ ਸਿੰਘ ਵੀ ਪੀ. ਐਚ. ਡੀ. ਹਨ ਤੇ ਹੁਣ ਸਰਬਜੀਤ ਕੌਰ ਨੇ ਇਹ ਡਿਗਰੀ ਹਾਸਿਲ ਕਰਕੇ ਪਰਿਵਾਰ ਦੇ ਹੋਰ ਮਾਣ ਵਧਾਇਆ ਹੈ | ਇਸ ਮੌਕੇ ਪ੍ਰੋ. ਜਸਵੰਤ ਸਿੰਘ ਮੁਰੱਬੀਆ ਨੇ ਸਮੂਹ ਪਰਿਵਾਰ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਨ੍ਹਾਂ ਪਿਆਰ ਦਿੱਤਾ | ਇਸ ਮੌਕੇ ਰਿਟਾਇਰਡ ਡੀ. ਐਸ. ਪੀ. ਮਹਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਫੇਰੂਮਾਨ ਵਿਖੇ ਭਲਾਈਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਮੀਟਿੰਗ <br/> ਅਗਲੀ ਖ਼ਬਰ ਰਾਮ ਨੌਮੀ ਦਾ ਤਿਉਹਾਰ ਸ੍ਰੀ ਰਾਮ ਦਰਬਾਰ ਹਨੂੰਮਾਨ ਮੰਦਰ ਭੁਲੱਥ ਵਿਖੇ ਸ਼ਰਧਾ ਨਾਲ ਮਨਾਇਆ <br/>
Ad Position 24