09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਮ ਨੌਮੀ ਦਾ ਤਿਉਹਾਰ ਸ੍ਰੀ ਰਾਮ ਦਰਬਾਰ ਹਨੂੰਮਾਨ ਮੰਦਰ ਭੁਲੱਥ ਵਿਖੇ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 28-03-2026
ਭੁਲੱਥ, 27 ਮਾਰਚ (ਮਨਜੀਤ ਸਿੰਘ ਰਤਨ)-ਸ੍ਰੀ ਰਾਮ ਨੌਮੀ ਦਾ ਤਿਉਹਾਰ ਸ੍ਰੀ ਰਾਮ ਦਰਬਾਰ ਹਨੂੰਮਾਨ ਮੰਦਰ ਭੁਲੱਥ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ | ਇਸ ਪਾਵਨ ਅਵਸਰ ਮੌਕੇ ਸ੍ਰੀ ਰਾਮਾਇਣ ਦੇ ਪਾਠ ਆਰੰਭ ਕਰਵਾਏ ਤੇ ਸ਼ਾਮ ਵਕਤ ਭਗਤ ਪੁਸ਼ਕਰ ਭਈਆ ਸੰਕੀਰਤਨ ਮੰਡਲ ਕਪੂਰਥਲਾ ਵਲੋਂ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਨਗਰ ਦੀਆਂ ਸੰਗਤਾਂ ਨੇ ਸੰਤ ਗੋਪਾਲ ਦਾਸ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਰਲ-ਮਿਲ ਪਾਠ ਪੂਜਾ ਕੀਤੀ | ਇਸ ਮੌਕੇ ਗੱਦੀ ਨਸ਼ੀਨ ਸ੍ਰੀ ਲਕਸ਼ਮਣ ਦਾਸ ਵਲੋਂ ਸੰਗਤਾਂ ਨੂੰ ਰਾਮ ਨਾਮ ਦੀ ਕਥਾ ਸਰਵਣ ਕਰਵਾਈ ਗਈ ਤੇ ਸੰਗਤਾਂ ਨੂੰ ਭਗਵਾਨ ਰਾਮ ਜੀ ਦੇ ਉਪਦੇਸ਼, ਸਿੱਖਿਆ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ | ਇਸ ਦੌਰਾਨ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਪਕਵਾਨਾਂ ਦੇ ਅਤੁੱਟ ਲੰਗਰ ਵਰਤਾਏ ਗਏ | ਜ਼ਿਕਰਯੋਗ ਕਿ ਸੰਤ ਗੋਪਾਲ ਦਾਸ ਦੀ ਚੌਥੀ ਬਰਸੀ ਸਮਾਗਮ ਵੀ ਮਨਾਇਆ ਗਿਆ ਜਿਸ ਸੰਬੰਧੀ ਸ੍ਰੀ ਰਾਮਾਇਣ ਜੀ ਦੇ ਭੋਗ ਪਾਏ ਗਏ ਤੇ ਭੰਡਾਰਾ ਲਗਾਇਆ ਗਿਆ | ਇਸ ਮੌਕੇ ਸ਼ਾਮ ਲਾਲ ਸ਼ਰਮਾ, ਡਾਇਮੰਡ ਖੁਰਾਣਾ, ਬਲਬੀਰ ਖੁਰਾਣਾ, ਵਿਪਨ ਕੁਮਾਰ ਸੇਠੀ, ਠਾਕੁਰ ਨਰਾਇਣ ਸਿੰਘ, ਅਨਿਲ ਦੱਤਾ, ਸ਼ੁਭਾਸ਼ ਸਹਿਗਲ, ਰਜੇਸ਼ ਵਾਸੂਦੇਵਾ, ਨਰੇਸ਼ ਸ਼ਰਮਾ (ਬਾਵਾ), ਪਵਨ ਕੁਮਾਰ, ਮੰਗਤ ਰਾਮ ਸ਼ਰਮਾ, ਰਕੇਸ਼ ਅਰੋੜਾ, ਬਨਾਰਸੀ ਦਾਸ ਖੁੱਲਰ, ਜਤਿੰਦਰ ਘਈ, ਪਰਮਜੀਤ ਪੁਰੀ, ਭੁਪੇਸ਼ ਸ਼ਰਮਾ, ਸਚਿਨ ਅਰੋੜਾ, ਪ੍ਰਸ਼ੋਤਮ ਲਾਲ, ਚਰਨਜੀਤ ਸ਼ਰਮਾ, ਐਨੀ ਭਾਟੀਆ, ਮਾ. ਗੌਰੀ ਸ਼ੰਕਰ, ਵਕੀਲ ਸਤਪਾਲ ਵਧਾਵਨ, ਰਾਮ ਰਤਨ ਸ਼ਰਮਾ, ਸੋਮ ਮਹਿਰਾ, ਸੋਮ ਦੱਤਾ, ਮੋਹਿਤ ਸ਼ਰਮਾ, ਸੰਜੀਵ ਸ਼ਰਮਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਾਡੇਸ਼ਨ ਵਲੋਂ ਡਾਕਟਰ ਸਰਬਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ 'ਪੰਜਾਬ ਬਚਾਓ' ਰੈਲੀ 'ਚ ਪਹੁੰਚੇ ਪੰਜਾਬੀਆਂ ਦੇ ਹੜ੍ਹ ਨੇ ਉਡਾਈ ਭਗਵੰਤ ਮਾਨ ਸਰਕਾਰ ਦੀ ਨੀਂਦ-ਰਣਜੀਤ ਸਿੰਘ ਖੁਰਾਣਾ <b...
Ad Position 24