23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੇਵਾ ਮੁਕਤ ਪੰਚਾਇਤ ਅਫਸਰ ਸੁਖਦੇਵ ਸਿੰਘ ਅਤੇ ਪੰਚਾਇਤ ਸਕੱਤਰ ਸੰਜੀਵ ਕੁਮਾਰ ਗਾਂਧੀ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-04-2026

ਅਜਨਾਲਾ, 2 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰ ਅਜਨਾਲਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਬੀ.ਡੀ.ਪੀ.ਓ. ਅਜਨਾਲਾ ਸਿਤਾਰਾ ਸਿੰਘ ਵਿਰਕ ਵਲੋਂ ਸੇਵਾ ਮੁਕਤ ਪੰਚਾਇਤ ਅਫ਼ਸਰ ਸੁਖਦੇਵ ਸਿੰਘ ਅਤੇ ਪੰਚਾਇਤ ਸਕੱਤਰ ਸੰਜੀਵ ਕੁਮਾਰ ਗਾਂਧੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਸਿਤਾਰਾ ਸਿੰਘ ਵਿਰਕ ਅਤੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਅਜਨਾਲਾ ਦੇ ਪ੍ਰਧਾਨ ਅਮੋਲਕ ਸਿੰਘ ਮਾਨ ਸਮੇਤ ਹੋਰਨਾਂ ਬੁਲਾਰਿਆਂ ਨੇ ਸੇਵਾ ਮੁਕਤ ਹੋਏ ਪੰਚਾਇਤ ਅਫਸਰ ਸੁਖਦੇਵ ਸਿੰਘ ਅਤੇ ਪੰਚਾਇਤ ਸਕੱਤਰ ਸੰਜੀਵ ਕੁਮਾਰ ਗਾਂਧੀ ਵਲੋਂ ਪੰਚਾਇਤ ਵਿਭਾਗ ਵਿਚ ਲੰਬੇ ਸਮੇਂ ਤੱਕ ਨਿਭਾਈਆਂ ਗਈਆਂ ਇਮਾਨਦਾਰ ਅਤੇ ਨਿਸ਼ਠਾਪੂਰਵਕ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ ਗਈ | ਸਮਾਰੋਹ ਦੌਰਾਨ ਬੀ.ਡੀ.ਪੀ.ਓ. ਸਿਤਾਰਾ ਸਿੰਘ ਵਿਰਕ ਵਲੋਂ ਦੋਵਾਂ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਅਜਨਾਲਾ ਦੇ ਪ੍ਰਧਾਨ ਅਮੋਲਕ ਸਿੰਘ ਮਾਨ, ਜੇ.ਈ. ਨਵਮੀਤ ਸਿੰਘ, ਸੁਪਰਡੈਂਟ ਸਮਨਦੀਪ ਸਿੰਘ ਗਿੱਲ, ਪੰਚਾਇਤ ਸਕੱਤਰ ਭਗਵੰਤ ਸਿੰਘ, ਸੰਦੀਪ ਮਹਾਜਨ ਲੇਖਾਕਾਰ, ਹਰਨੇਕ ਸਿੰਘ, ਰਵੀਕਾਂਤ, ਰਜਿੰਦਰ ਸਿੰਘ, ਪਵਨਪ੍ਰੀਤ ਸਿੰਘ, ਸੁਖਦੀਪ ਸਿੰਘ ਸੁੱਖ ਕਲਰਕ, ਬਲਵਿੰਦਰ ਸਿੰਘ ਸੰਮਤੀ ਪਟਵਾਰੀ ਅਤੇ ਪਰਮਜੀਤ ਸਿੰਘ ਅਜਨਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਦੇ ਅਲਾਈਵ ਫਾਰਮ ਪਹਿਲਾਂ ਵਾਂਗ ਮੰਡਲ ਪੱਧਰ 'ਤੇ ਲਏ ਜਾਣ-ਸੁਰਿੰਦਰ ਪੱਪੂ ਅਗਲੀ ਖ਼ਬਰ ਕਰਨਾਟਕ ਦੇ ਚਿੱਕਮਗਲੂਰ 'ਚ ਮੀਂਹ ਦੌਰਾਨ ਮੰਜ਼ਿਲ ਵੱਲ ਵਧਦੇ ਰਾਹਗੀਰ।
Ad Position 24