23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੈਨਸ਼ਨਰਾਂ ਦੇ ਅਲਾਈਵ ਫਾਰਮ ਪਹਿਲਾਂ ਵਾਂਗ ਮੰਡਲ ਪੱਧਰ 'ਤੇ ਲਏ ਜਾਣ-ਸੁਰਿੰਦਰ ਪੱਪੂ

Ad Position 21
No active advertisement
ਅਜੀਤ ਡੈਸਕ 03-04-2026

ਗੁਰਦਾਸਪੁਰ, 2 ਅਪ੍ਰੈਲ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਵਰਕਾਮ ਦੀ ਪ੍ਰਬੰਧਕਾਂ ਵਲੋਂ ਇਕ ਜੀਵਨ ਪ੍ਰਮਾਣ ਐਪ ਸ਼ੁਰੂ ਕਰਕੇ ਪੈਨਸ਼ਨਰਾਂ ਨੰੂ ਆਪਣਾ ਅਲਾਈਵ ਫਾਰਮ ਉਸ ਐਪ ਰਾਹੀਂ ਆਨਲਾਈਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਜਿਸ ਕਰਕੇ ਪੈਨਸ਼ਨਰਾਂ ਅੰਦਰ ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕਾਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕੁਝ ਦਿਨ ਪਹਿਲਾਂ ਕਾਰਪੋਰੇਸ਼ਨ ਦੇ ਪ੍ਰਬੰਧਕਾਂ ਵਲੋਂ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਜੀਵਨ ਪ੍ਰਮਾਣ (ਅਲਾਈਵ ਫਾਰਮ) ਆਨਲਾਈਨ ਫਾਰਮ ਭਰ ਕੇ ਦੇਣ ਬਾਰੇ ਕਿਹਾ ਗਿਆ ਹੈ | ਜਿਸ ਕਰਕੇ ਪੈਨਸ਼ਨਰਾਂ ਅੰਦਰ ਹੜਕੰਪ ਮੱਚ ਗਿਆ ਹੈ, ਕਿਉਂਕਿ ਇਸ ਐਪ ਰਾਹੀਂ 25 ਕਰੀਬ ਡਾਕੂਮੈਂਟਸ ਭਰ ਕੇ ਜੀਵਨ ਐਪ ਓਕੇ ਕਰਨਾ ਹੈ ਜੋ ਕਿ ਹਰੇਕ ਪੈਨਸ਼ਨਰ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਬਹੁਤ ਸਾਰੇ ਪੈਨਸ਼ਨਰ ਅਨਪੜ੍ਹ ਹਨ ਜੋ ਇਹ ਐਪ ਡਾਊਨਲੋਡ ਨਹੀਂ ਕਰ ਸਕਦੇ | ਇਸ ਸਬੰਧੀ ਪਹਿਲਾਂ ਵਾਂਗ ਅਲਾਈਵ ਫਾਰਮ ਲੈਣ ਲਈ ਜਨਰਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਨੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਨੰੂ 24 ਮਾਰਚ ਦਾ ਪੱਤਰ ਲਿਖ ਦਿੱਤਾ ਹੈ | ਸ੍ਰੀ ਪੱਪੂ ਨੇ ਚੇਅਰਮੈਨ ਪਾਵਰਕਾਮ ਪਟਿਆਲਾ ਕੋਲੋਂ ਜ਼ੋਰਦਾਰ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਅਲਾਈਵ ਫਾਰਮ ਪਹਿਲਾਂ ਵਾਂਗ ਮੰਡਲ ਪੱਧਰ 'ਤੇ ਹੀ ਲਏ ਜਾਣ |

Ad Position 22
No active advertisement
ਪਿਛਲੀ ਖ਼ਬਰ ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਮਜੀਠਾ ਵਿਖੇ ਇਸਾਈ ਭਾਈਚਾਰੇ ਦੀ ਇਕੱਤਰਤਾ <br/> ਅਗਲੀ ਖ਼ਬਰ ਸੇਵਾ ਮੁਕਤ ਪੰਚਾਇਤ ਅਫਸਰ ਸੁਖਦੇਵ ਸਿੰਘ ਅਤੇ ਪੰਚਾਇਤ ਸਕੱਤਰ ਸੰਜੀਵ ਕੁਮਾਰ ਗਾਂਧੀ ਨੂੰ ਕੀਤਾ ਸਨਮਾਨਿਤ
Ad Position 24