ਮਜੀਠਾ, 2 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਰੋੜੀ ਮਜੀਠਾ ਵਿਖੇ ਫਾਦਰ ਫੈਲਿਕਸ ਸ਼ੇਰਗਿਲ ਦੀ ਅਗਵਾਈ ਵਿਚ ਇਸਾਈ ਭਾਈਚਾਰੇ ਦੀ ਇਕੱਤਰਤਾ ਹੋਈ | ਜਿਸ ਵਿਚ ਆਉਣ ਵਾਲੇ ਦਿਨਾਂ 'ਚ ਇਸਾਈ ਭਾਈਚਾਰੇ ਨਾਲ ਸੰਬੰਧਿਤ ਪਵਿੱਤਰ ਦਿਹਾੜੇ ਮਨਾਉਣ ਸੰਬੰਧੀ ਵਿਚਾਰ ਚਰਚਾ ਹੋਈ | ਫਾਦਰ ਫੈਲਿਕਸ ਸ਼ੇਰਗਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਾਕ ਪਵਿੱਤਰ ਹਫਤੇ ਵਿਚ ਪਾਕ ਵੀਰਵਾਰ ਨੂੰ ਚੇਲਿਆਂ ਦੇ ਪੈਰ ਧੋਣ ਦੀ ਰਸਮ ਕੀਤੀ ਜਾਵੇਗੀ, ਪਾਕ ਸ਼ੁੱਕਰਵਾਰ ਗੁੱਡ ਫਰਾਈਡੇ ਵਾਲੇ ਦਿਨ ਪ੍ਰਭੂ ਯਿਸੂ ਮਸੀਹ ਦੇ ਦੁੱਖ ਦੀ ਸਲੀਬੀ ਯਾਤਰਾ ਕੱਢੀ ਜਾਵੇਗੀ, ਸਨਿਚਰਵਾਰ ਰਾਤ ਨੂੰ ਪਾਸਕਾ ਦਾ ਮੁਰਦਿਆਂ 'ਚੋਂ ਜੀਅ ਉਠਣ ਦਾ ਤਿਉਹਾਰ ਐਤਵਾਰ ਈਸਟਰ ਮਨਾਇਆ ਜਾਵੇਗਾ | ਉਨ੍ਹਾਂ ਨੇ ਸਮੁੱਚੇ ਇਸਾਈ ਭਾਈਚਾਰੇ ਨੂੰ ਇਨ੍ਹਾਂ ਪਾਕ ਸਮਾਗਮਾਂ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗੋਈ | ਇਸ ਮੌਕੇ ਅਮਨਦੀਪ ਗਿੱਲ ਸੁਪਾਰੀਵਿੰਡ, ਪ੍ਰਧਾਨ ਲਾਲ ਮਸੀਹ ਹਮਜਾ, ਵਿਕਟਰ ਮਸੀਹ ਸੁਪਾਰੀਵਿੰਡ, ਕਪਲਜੀਤ ਗਿੱਲ ਸੁਪਾਰੀਵਿੰਡ, ਬਾਬੂ ਅਮਰੀਕ ਫਰਾਂਸਿਸ, ਬਾਬੂ ਵਿਕਾਸ, ਤਰਸੇਮ ਧਾਲੀਵਾਲ, ਧਰਮਵੀਰ ਭੱਟੀ, ਨੋਬਲ ਸਹੋਤਾ ਆਦਿ ਕਲੀਸੀਆ ਹਾਜ਼ਰ ਸਨ |