15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿਧਾਇਕ ਰਮਦਾਸ ਵਲੋਂ ਸਮਾਰਟ ਸਕੂਲ ਚੱਬਾ ਵਿਖੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 11-04-2026
ਚੱਬਾ, 10 ਅਪ੍ਰੈਲ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਟਾਰੀ ਦੇ ਜਸਵਿੰਦਰ ਸਿੰਘ ਰਮਦਾਸ ਵਲੋਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਚੱਬਾ ਵਿਖੇ ਨਵੇਂ ਬਣੇ ਐਡੀਸ਼ਨਲ ਕਲਾਸ ਰੂਮਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ ਰਾਜ਼ੇਸ ਸ਼ਰਮਾ, ਬੀ. ਐੱਨ. ਓ. ਨਰਿੰਦਰ ਸਿੰਘ, ਕਾਰਜਕਾਰੀ ਪਿ੍ੰਸੀਪਲ ਰਵੀਇੰਦਰ ਸਿੰਘ, ਸਰਪੰਚ ਪ੍ਰਤਾਪ ਸਿੰਘ ਚੱਬਾ, ਮੈਡਮ ਸੀਮਾ ਸੋਢੀ ਤੇ ਮੋਹਤਬਰਾਂ ਦੀ ਹਾਜ਼ਰੀ 'ਚ ਕੀਤਾ ਗਿਆ | ਉਦਘਾਟਨ ਕਰਨ ਉਪਰੰਤ ਮੰਚ 'ਤੇ ਬੋਲਦਿਆਂ ਵਿਧਾਇਕ ਰਮਦਾਸ ਨੇ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਮਾਨ ਸਰਕਾਰ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਵਚਨਵੱਧ ਹੈ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਸ਼ਰਮਾ, ਬੀ. ਐੱਨ. ਓ. ਨਰਿੰਦਰ ਸਿੰਘ, ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਰਵੀਇੰਦਰ ਸਿੰਘ, ਸਰਪੰਚ ਪ੍ਰਤਾਪ ਸਿੰਘ ਚੱਬਾ, ਸੰਮਤੀ ਮੈਂਬਰ ਸਟਾਲਣਜੀਤ ਸਿੰਘ ਚੱਬਾ ਵਲੋਂ ਵਿਧਾਇਕ ਰਮਦਾਸ ਤੇ ਉਨ੍ਹਾਂ ਨਾਲ ਆਈਆਂ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਅਤੇ ਸਕੂਲ ਪਹੁੰਚਣ 'ਤੇ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਜੇ. ਕੇ. ਸਿੰਘ, ਮਾਸਟਰ ਸੁਖਵਿੰਦਰ ਸਿੰਘ, ਮਨਦੀਪ ਸਿੰਘ, ਨਿਸ਼ਾਨ ਸਿੰਘ, ਅਭੀਸ਼ੇਕ, ਸਰਮੈਲ ਸਿੰਘ, ਕੁਲਜੀਤ ਸਿੰਘ ਪੰਚ, ਜਗਤਾਰ ਸਿੰਘ, ਮੈਡਮ ਮਹਿਕ ਕਪੂਰ, ਰਿਤੂ ਰੰਧਾਵਾ, ਸਰਪੰਚ ਸਰਦੂਲ ਸਿੰਘ ਵਰਪਾਲ ਕਲਾਂ, ਸ੍ਰੀਮਤੀ ਵਰਿੰਦਰ ਕੌਰ, ਮੀਨੂ ਸ਼ਰਮਾ, ਮਨਪ੍ਰੀਤ ਕੌਰ ਰਮਨਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਨੇ ਮੰਗਾਂ ਸੰਬੰਧੀ ਐੱਸ. ਡੀ. ਐੱਮ. ਲੋਪੋਕੇ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ 2027 'ਚ ਅਕਾਲੀ ਸਰਕਾਰ ਆਉਣ ਦੀ ਆਵਾਜ਼ ਲੋਕਾਂ ਦੀ ਜੁਬਾਨ 'ਤੇ ਹੈ-ਰਣੀਕੇ <br/>
Ad Position 24