15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਨੇ ਮੰਗਾਂ ਸੰਬੰਧੀ ਐੱਸ. ਡੀ. ਐੱਮ. ਲੋਪੋਕੇ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 11-04-2026
ਰਾਜਾਸਾਂਸੀ, 10 ਅਪ੍ਰੈਲ (ਹਰਦੀਪ ਸਿੰਘ ਖੀਵਾ)-ਲੰਮੇ ਸਮੇਂ ਤੋਂ ਸੱਤਾ 'ਤੇ ਕਾਬਜ਼ ਰਹੀਆਂ ਪੰਜਾਬ ਸੂਬੇ ਦੀਆਂ ਸਰਕਾਰਾਂ ਵਲੋਂ ਨੰਬਰਦਾਰਾਂ ਦੀਆਂ ਬਣਦੀਆਂ ਹੱਕੀ ਜਾਇਜ਼ ਮੰਗਾਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਦੋਂਕਿ ਸੂਬੇ ਦੇ ਸਮੂਹ ਨੰਬਰਦਾਰ ਸਮਾਜ ਅਤੇ ਪ੍ਰਸ਼ਾਸਨ ਦੀ ਕੜੀ ਵਜੋਂ ਕੰਮ ਕਰਦੇ ਹੋਏ ਆਪਣੀ ਸੇਵਾ ਨਿਭਾਅ ਰਹੇ ਹਨ | ਇਹ ਪ੍ਰਗਟਾਵਾ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਤੋਲਾਨੰਗਲ ਵਲੋਂ ਆਪਣੇ ਅਹੁਦੇਦਾਰ ਸਾਥੀਆਂ ਨਾਲ ਆਪਣੀਆਂ ਹੱਕੀ ਮੰਗਾਂ ਸੰਬੰਧੀ ਖੁਸ਼ਪ੍ਰੀਤ ਸਿੰਘ ਐੱਸ. ਡੀ. ਐੱਮ. ਲੋਪੋਕੇ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ | ਸੁਖਵਿੰਦਰ ਸਿੰਘ ਤੋਲਾਨੰਗਲ ਤੋਂ ਇਲਾਵਾ ਉਨ੍ਹਾਂ ਨਾਲ ਐੱਸ. ਡੀ. ਐੱਮ. ਦਫ਼ਤਰ ਰਾਜਾਸਾਂਸੀ ਪੁੱਜੇ ਸੂਬਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੱਲ, ਜ਼ਿਲ੍ਹਾ ਸਰਪ੍ਰਸਤ ਰਾਣਾ ਪ੍ਰਤਾਪ ਸਿੰਘ ਦਿਆਲ ਪੁਰਾ ਨੇ ਕਿਹਾ ਕਿ ਸਰਕਾਰ ਵਲੋਂ ਮੌਜੂਦਾ ਸਮੇਂ ਦੌਰਾਨ ਨੰਬਰਦਾਰਾਂ ਨੂੰ ਦਿੱਤਾ ਜਾ ਰਿਹਾ ਮਾਣ ਭੱਤਾ ਅਤੇ ਹੋਰ ਸਹੂਲਤਾਂ ਬਹੁਤ ਹੀ ਨਾਯੋਗ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੰਗ ਪੱਤਰ ਰਾਹੀਂ ਗੁਹਾਰ ਲਾਉਂਦਿਆਂ ਕਿਹਾ ਕਿ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ, ਸੂਬੇ ਅੰਦਰ ਟੋਲ ਟੈਕਸ ਤੇ ਛੋਟ ਦਿੱਤੀ ਜਾਵੇ, ਮੌਤ ਤੋਂ ਬਾਅਦ ਸਰਬਰਾਹ ਨੰਬਰਦਾਰੀ ਕਰ ਰਹੇ ਨੰਬਰਦਾਰ ਦੇ ਪੁੱਤਰ ਨੂੰ ਬਿਨਾ ਕਿਸੇ ਸ਼ਰਤ ਨੰਬਰਦਾਰ ਬਣਾਇਆ ਜਾਵੇ, 2007 ਨੋਟੀਫ਼ਿਕੇਸ਼ਨ ਅਨੁਸਾਰ ਨੰਬਰਦਾਰਾਂ ਨੂੰ ਤਹਿਸੀਲ ਪੱਧਰ ਤੇ ਕਮਰੇ ਦਿੱਤੇ ਜਾਣ | ਇਸ ਮੌਕੇ ਅੰਮਿ੍ਤਪਾਲ ਸਿੰਘ ਤਹਿਸੀਲਦਾਰ ਪ੍ਰਧਾਨ ਲੋਪੋਕੇ, ਰਾਜਪਾਲ ਸਿੰਘ ਕਲੇਰ ਤਹਿਸੀਲ ਪ੍ਰਧਾਨ ਅਜਨਾਲਾ, ਕੁਲਦੀਪ ਸਿੰਘ ਭੁੱਲਰ, ਰੂੜ ਸਿੰਘ ਚੱਕ ਕਮਾਲ ਖਾਂ, ਕੰਵਰਬਲਬੀਰ ਸਿੰਘ ਕੁਹਾਲਾ, ਜਗਜੀਤ ਸਿੰਘ ਚਵਿਡਾ, ਬਲਬੀਰ ਸਿੰਘ ਚਵਿੰਡਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ 'ਚ ਨੇਲ ਐਕਸਟੈਂਸ਼ਨ 'ਤੇ ਹੋਈ ਵਰਕਸ਼ਾਪ <br/> ਅਗਲੀ ਖ਼ਬਰ ਵਿਧਾਇਕ ਰਮਦਾਸ ਵਲੋਂ ਸਮਾਰਟ ਸਕੂਲ ਚੱਬਾ ਵਿਖੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ <br/>
Ad Position 24