ਜੈਂਤੀਪੁਰ/ਜੇਠੂਵਾਲ, 15 ਅਪ੍ਰੈਲ (ਭੁਪਿੰਦਰ ਸਿੰਘ ਗਿੱਲ, ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਜੋ ਵੱਡੇ-ਵੱਡੇ ਬਿਆਨਾਂ ਰਾਹੀਂ ਤੇ ਅਖਬਾਰਾਂ 'ਚ ਇਸ਼ਤਿਹਾਰ ਰਾਹੀਂ ਇਹ ਦਾਅਵੇ ਕੀਤੇ ਗਏ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਐੱਸ. ਸੀ. ਭਾਈਚਾਰੇ ਨਾਲ ਸੰਬੰਧਿਤ ਔਰਤਾਂ ਨੂੰ 1500 ਰੁਪਏ ਮਹੀਨਾ ਤੇ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ ਹਜ਼ਾਰ ਰੁਪਏ ਇਕ ਅਪ੍ਰੈਲ ਤੋਂ ਦੇਣ ਲਈ ਦਾਅਵੇ ਕੀਤੇ ਜਾ ਰਹੇ ਸਨ ਤੇ 13 ਅਪ੍ਰੈਲ ਤੇ ਇਸ ਯੋਜਨਾ ਦੇ ਲਾਭਪਾਤਰੀਆਂ ਲਈ ਰਜਿਸਟਰੇਸ਼ਨ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਪਰ ਹੁਣ 'ਆਪ' ਸਰਕਾਰ ਵਲੋਂ ਇਸ ਯੋਜਨਾ ਦੀਆਂ ਮਹਿਲਾਵਾਂ ਨੂੰ ਪੈਸੇ 1 ਜੁਲਾਈ ਤੋਂ ਦੇਣ ਦਾ ਕਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ 'ਆਪ' ਸਰਕਾਰ ਲੋਕਾਂ ਨੂੰ ਭਰਮਾਉਣ ਵਾਸਤੇ ਲਾਰਿਆਂ 'ਚ ਡੰਗ ਟਪਾ ਰਹੀ ਹੈ | ਉਕਤ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਹਲਕੇ ਦੇ ਪਿੰਡ ਤਲਵੰਡੀ ਖੁੰਮਣ ਸਰਪੰਚ ਰਘਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਵਿਚਾਰ ਵਟਾਂਦਰਾ ਕਰਦਿਆਂ ਕੀਤਾ ਗਿਆ | ਮਜੀਠੀਆ ਨੇ ਕਿਹਾ ਕਿ ਹਲਕਾ ਮਜੀਟਾ 'ਚ ਅਕਾਲੀ ਦਲ ਦੀ ਚੜਤ ਪੂਰੀ ਤਰ੍ਹਾਂ ਬਰਕਰਾਰ ਹੈ ਜੀਤ ਦਾ ਸਬੂਤ ਹਲਕੇ ਦੇ ਲੋਕ ਅਗਲੇ ਮਰੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰ ਨੂੰ ਮੁੜ ਜਿਤਾ ਕੇ ਦੇਣਗੇ | ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਰਪੰਚ ਰਘਬੀਰ ਸਿੰਘ ਸੰਧੂ, ਮੈਨੇਜਰ ਜਗਰੂਪ ਸਿੰਘ, ਸਾਬਕਾ ਸਰਪੰਚ ਹਰਅੰਮਿ੍ਤਪਾਲ ਸਿੰਘ, ਦਲਜੀਤ ਸਿੰਘ ਕਾਹਲੋਂ, ਸੁਰਜੀਤ ਸਿੰਘ ਫੌਜੀ, ਜੋਗਿੰਦਰ ਸਿੰਘ ਰੰਧਾਵਾ, ਲਾਲੀ ਯੂ. ਕੇ., ਚਾਚਾ ਹਰਪਾਲ ਸਿੰਘ ਸੋਹੀ, ਨਰਿੰਦਰ ਸਿੰਘ ਜੇ. ਪੀ., ਪ੍ਰਧਾਨ ਰਾਜਿੰਦਰ ਸਿੰਘ, ਡਾ. ਪੂਰਨ ਸਿੰਘ, ਡਾ. ਗੁਰਦੀਪ ਸਿੰਘ, ਪ੍ਰਭਪਾਲ ਸਿੰਘ ਝੰਡੇ, ਸਰਪੰਚ ਗੁਰਭੇਜ ਸਿੰਘ, ਜਸਪਾਲ ਸਿੰਘ ਭੋਆ, ਹਰਜੀਤ ਸਿੰਘ ਭੋਆ, ਪਿੰਟੂ ਮਰੜੀ, ਮਾਸਟਰ ਸਤਨਾਮ ਸਿੰਘ, ਆਦਿ ਹਾਜ਼ਰ ਸਨ |