ਜੇਠੂਵਾਲ, 15 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-'ਆਪ' ਦੇ ਹਲਕਾ ਅਟਾਰੀ ਦੇ ਸੀਨੀਅਰ ਆਗੂ ਤੇ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਲਾਡਾ ਨੇ ਗੱਲਬਾਤ ਕਰਦਿਆਂ ਕਿਹਾ 'ਆਪ' ਦੀ ਹਲਕਾ ਅਟਾਰੀ ਦੀ ਦਾਣਾ ਮੰਡੀ ਵਿਖੇ 17 ਅਪ੍ਰੈਲ ਨੂੰ ਹਲਕਾ ਅਟਾਰੀ ਦੇ 'ਆਪ' ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ 'ਚ ਹੋਣ ਵਾਲੀ ਵਿਸ਼ਾਲ ਰੈਲੀ ਨਵਾਂ ਇਤਿਹਾਸ ਸਿਰਜੇਗੀ ਅਤੇ ਇਸ ਰੈਲੀ 'ਚ ਹਲਕੇ ਦੇ ਲੋਕਾਂ ਦੇ ਠਾਠਾਂ ਮਾਰਦਾ ਇੱਕਠ ਇਹ ਅਗਵਾਈ ਭਰੇਗਾ ਕਿ ਲੋਕ ਰਮਦਾਸ ਨਾਲ ਚਟਾਨ ਵਾਂਗ ਖੜ੍ਹੇ ਹਨ | ਲਾਡਾ ਨੇ ਕਿਹਾ ਕਿ ਹਲਕਾ ਅਟਾਰੀ 'ਚ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ 'ਚ ਹੋਣ ਵਾਲੀ 17 ਦੀ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਦੇ ਆਗੂ ਤੇ ਵਰਕਰਾਂ ਨੂੰ ਜ਼ੁੰਮੇਵਾਰੀਆਂ ਸੌਂਪੀਆਂ ਗਈਆਂ ਹਨ | ਜੋ ਕਿ ਹਲਕੇ ਦੇ ਪਿੰਡ ਪਿੰਡ ਰੈਲੀ ਸੰਬੰਧੀ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕਰਨਗੇ | ਆਪ ਪਾਰਟੀ ਦੀ ਅਟਾਰੀ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਸੀਨੀਅਰ ਕੈਬਨਿਟ ਮੰਤਰੀ, ਵਿਧਾਇਕ ਸੀਨੀਅਰ ਆਗੂ ਵਿਸ਼ੇਸ਼ ਤੌਰ ਤੇ ਪੁੱਜਣਗੇ |