ਬਾਬਾ ਬਕਾਲਾ ਸਾਹਿਬ, 16 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਝੰਡਾ ਸਿੰਘ ਪਬਲਿਕ ਹਾਈ ਸਕੂਲ ਦੌਲੋ ਨੰਗਲ ਦੇ ਵਿਦਿਆਰਥੀਆਂ ਨੇ ਬੋਰਡ ਵਲੋਂ ਆਏ 8ਵੀਂ ਕਲਾਸ ਦੇ ਨਤੀਜਿਆਂ ਦੌਰਾਨ ਵਿਦਿਆਰਥੀਆਂ ਨੇ ਬਹੁਤ ਵਧੀਆ ਦਰਜੇ ਹਾਸਿਲ ਕੀਤੇ ਹਨ | ਵਿਦਿਆਰਥਣ ਨਵਰੀਤ ਕੌਰ ਨੇ 92.5% ਨੰਬਰ ਹਾਸਿਲ ਕਰਕੇ ਸਕੂਲ ਵਿਚੋਂ ਪਹਿਲਾ ਦਰਜਾ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ | ਵਿਦਿਆਰਥਣ ਮੁਸਕਾਨ ਕੌਰ ਨੇ 87% ਨੰਬਰ ਹਾਸਿਲ ਕੀਤੇ ਅਤੇ ਸਕੂਲ ਵਿਚੋਂ ਦੂਜਾ ਅਤੇ ਵਿਦਿਆਰਥੀ ਦਿਲਸ਼ੇਰ ਸਿੰਘ ਨੇ 84% ਨੰਬਰ ਹਾਸਿਲ ਕਰਕੇ ਸਕੂਲ ਵਿਚੋਂ ਤੀਸਰਾ ਦਰਜਾ ਹਾਸਿਲ ਕੀਤਾ | ਐਜੂਕੇਸ਼ਨਲ ਇੰਸਟੀਟਿਊਸ਼ਨ ਢਾਬਸਰ ਅਕੈਡਮੀ ਦੇ ਮੁਖੀ ਬਾਬਾ ਜਸਵੰਤ ਸਿੰਘ ਅਤੇ ਚੇਅਰਮੈਨ ਸਰਦਾਰ ਮੁਖਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਹੋਰ ਉੱਚੀਆਂ ਪ੍ਰਾਪਤੀਆਂ ਲਈ ਆਸ਼ੀਰਵਾਦ ਦਿੱਤਾ | ਇਸ ਦੌਰਾਨ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਸਕੂਲ ਦੇ ਪਿ੍ੰ: ਕੰਵਲਜੀਤ ਕੌਰ, ਐੱਮ. ਡੀ. ਗੁਰਪ੍ਰੀਤ ਸਿੰਘ, ਸਕੂਲ ਇੰਚਾਰਜ ਅੰਮਿ੍ਤਪਾਲ ਕੌਰ ਅਤੇ ਹੋਰ ਸਕੂਲ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |