14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਦਾ ਕਰ ਰਹੀ ਹੈ ਕਤਲ-ਜਸਕਰਨ ਸਿੰਘ ਰਿਆੜ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਅਜਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਕੌਮੀ ਬੁਲਾਰੇ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਪੰਜਾਬੀ ਲੋਕ ਗਾਇਕ ਜਸਕਰਨ ਸਿੰਘ ਰਿਆੜ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਦਾ ਕਤਲ ਕਰ ਰਹੀ ਹੈ ਅਤੇ ਕਾਲੇ ਅੰਗਰੇਜ਼ ਸਿੱਖਾਂ ਨੂੰ ਅੱਜ ਵੀ ਕਾਲੇ ਪਾਣੀ ਦੀ ਸਜ਼ਾ ਵਰਗੀ ਸਜ਼ਾ ਦੇਣ ਦੇ ਇੱਛੁਕ ਹਨ | ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ 'ਤੇ ਧੱਕੇ ਨਾਲ ਪੰਜਾਬ ਸਰਕਾਰ ਨੇ ਪਹਿਲਾਂ ਐੱਨ.ਐੱਸ.ਏ. ਲਗਵਾਈ ਅਤੇ ਫਿਰ ਭਾਰਤ ਸਰਕਾਰ ਨਾਲ ਘਿਉ ਖਿਚੜੀ ਹੋ ਕੇ ਉਨ੍ਹਾਂ ਨੂੰ ਤਿੰਨ ਸਾਲ ਜੇਲ੍ਹ ਵਿਚ ਡੱਕ ਛੱਡਿਆ ਪਰ ਅੱਜ ਜਦੋਂ ਪੰਜਾਬ ਦੇ ਲੋਕ ਰੋਹ ਵਿਚ ਆ ਕੇ ਭਾਈ ਅੰਮਿ੍ਤਪਾਲ ਸਿੰਘ ਦੀ ਆਵਾਜ਼ ਨੂੰ ਬੁਲੰਦ ਕਰਨ ਲੱਗੇ ਤਾਂ ਸਰਕਾਰ ਨੂੰ ਮਜਬੂਰੀ ਵਿਚ ਐੱਨ.ਐੱਸ.ਏ. ਹਟਾਉਣੀ ਪੈ ਰਹੀ ਜੋ ਪੰਜਾਬੀਆਂ ਦੀ ਏਕਤਾ ਦੁਆਰਾ ਪ੍ਰਾਪਤ ਕੀਤੀ ਗਈ ਇਕ ਇਤਿਹਾਸਿਕ ਜਿੱਤ ਹੈ | ਉਨ੍ਹਾਂ ਦੱਸਿਆ ਕਿ 2027 ਦੀਆਂ ਆਉਣ ਵਾਲੀਆਂ ਚੋਣਾਂ ਵਿਚ ਪੰਜਾਬੀ ਇੱਕਜੁੱਟ ਹੋ ਕੇ ਭਾਈ ਅੰਮਿ੍ਤਪਾਲ ਸਿੰਘ ਦਾ ਸਾਥ ਦੇਣਗੇ ਅਤੇ ਉਨ੍ਹਾਂ ਨਾਲ ਪਿਆਰ ਕਰਨ ਵਾਲੇ ਉਨ੍ਹਾਂ ਦੇ ਪੰਜਾਬ ਆਉਣ ਤੇ ਭਰਵਾਂ ਹੁੰਗਾਰਾ ਦੇਣ ਨੂੰ ਕਾਹਲੇ ਬੈਠੇ ਹਨ ਜਿਸ ਕਰਕੇ ਸਰਕਾਰ ਸੱਤਾ ਦੇ ਖੁੁੱਸ ਜਾਣ ਦੇ ਡਰ ਤੋਂ ਘਬਰਾਈ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਬਸਤੀ ਪੀਰ ਦਾਦ ਰੋਡ 'ਤੇ ਬਣੀ ਉਸਾਰੀ ਨੂੰ ਨਗਰ ਨਿਗਮ ਵਲੋਂ ਅੰਤਿਮ ਨੋਟਿਸ ਜਾਰੀ <br/> ਅਗਲੀ ਖ਼ਬਰ ਉਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਦਾ ਜੱਦੀ ਪਿੰਡ ਜਲਾਲ ਉਸਮਾਂ ਪਹੁੰਚਣ 'ਤੇ ਭਰਵਾਂ ਸਵਾਗਤ <br/>
Ad Position 24