13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਤੇਜਇਕਬਾਲ ਸਿੰਘ ਮੁਹਾਰ ਜਨਰਲ ਕੌਂਸਲ ਮੈਂਬਰ ਨਿਯੁਕਤ, ਸਾਬਕਾ ਵਿਧਾਇਕ ਲੋਪੋਕੇ ਨੇ ਮੂੰਹ ਮਿੱਠਾ ਕਰਵਾਇਆ

ਓਠੀਆਂ, 13 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਹਲਕਾ ਰਾਜਾਸਾਂਸੀ ਤੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੀ ਸੱਜੀ ਬਾਂਹ ਸ਼੍ਰੋਮਣੀ ਅਕਾਲੀ ਦਲ ਲਈ ਰਾਤ ਦਿਨ ਇਕ ਕਰਨ ਵਾਲੇ ਅਕਾਲੀ ਆਗੂ ਤੇਜਇਕਬਾਲ ਸਿੰਘ ਮੁਹਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋਂ ਜਨਰਲ ਕੌਂਸਲ ਮੈਂਬਰ ਪੰਜਾਬ ਨਿਯੁਕਤ ਕੀਤਾ ਗਿਆ ਹੈ । ਨਵ ਨਿਯੁਕਤ ਜਨਰਲ ਕੌਂਸਲ ਮੈਂਬਰ ਮੁਹਾਰ ਵਲੋਂ ਅੱਜ ਵੀਰ ਸਿੰਘ ਲੋਪੋਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਪਾਰਟੀ ਲਈ ਰਾਤ ਦਿਨ ਕੰਮ ਕਰਨ ਦਾ ਭਰੋਸਾ ਦਿੱਤਾ ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਓਠੀਆਂ, 13 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਹਲਕਾ ਰਾਜਾਸਾਂਸੀ ਤੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੀ ਸੱਜੀ ਬਾਂਹ ਸ਼੍ਰੋਮਣੀ ਅਕਾਲੀ ਦਲ ਲਈ ਰਾਤ ਦਿਨ ਇਕ ਕਰਨ ਵਾਲੇ ਅਕਾਲੀ ਆਗੂ ਤੇਜਇਕਬਾਲ ਸਿੰਘ ਮੁਹਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵਲੋਂ ਜਨਰਲ ਕੌਂਸਲ ਮੈਂਬਰ ਪੰਜਾਬ ਨਿਯੁਕਤ ਕੀਤਾ ਗਿਆ ਹੈ । ਨਵ ਨਿਯੁਕਤ ਜਨਰਲ ਕੌਂਸਲ ਮੈਂਬਰ ਮੁਹਾਰ ਵਲੋਂ ਅੱਜ ਵੀਰ ਸਿੰਘ ਲੋਪੋਕੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਪਾਰਟੀ ਲਈ ਰਾਤ ਦਿਨ ਕੰਮ ਕਰਨ ਦਾ ਭਰੋਸਾ ਦਿੱਤਾ । ਸ: ਲੋਪੋਕੇ ਵਲੋਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ । ਮੁਹਾਰ ਵਲੋਂ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਾਡ ਰਾਣਾ ਰਣਬੀਰ ਸਿੰਘ ਲੋਪੋਕੇ ਦਾ ਤਹਿਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਮੈਨੂੰ ਅਹਿਮ ਜਿੰਮੇਵਾਰੀ ਦੁਵਾਈ। ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਉਮਪੁਰਾ, ਸਾਬਕਾ ਸਰਪੰਚ ਜਗਬੀਰ ਸਿੰਘ ਕੋਟਲੀ ਸੱਕਾਂ, ਡਾ: ਸ਼ਰਨਜੀਤ ਸਿੰਘ ਲੋਪੋਕੇ, ਮਾ: ਕਾਬਲ ਸਿੰਘ ਲੋਪੋਕੇ, ਦਲੀਪ ਸਿੰਘ ਭੰਬੀਰਾ, ਰੇਸ਼ਮ ਸਿੰਘ ਕੋਟਲੀ, ਗੁਰਮੀਤ ਸਿੰਘ ਭੱਪਾ, ਗੁਰਦੀਪ ਸਿੰਘ ਅਦਲੀਵਾਲ, ਸੁਖਬੀਰ ਸਿੰਘ ਪੀ.ਏ. ਗੁਰਮੁਖ ਸਿੰਘ ਲੱਲਾ ,ਚੈਂਚਲ ਸਿੰਘ ਮਾਹਲਾ, ਰਾਜਬੀਰ ਸਿੰਘ ਛੀਨਾ ਕਰਮ ਸਿੰਘ, ਅਜੀਤ ਸਿੰਘ ਮੁਹਾਰ, ਕੇ.ਬੀ. ਜਸਤਰਵਾਲ, ਸਾਬਕਾ ਸਰਪੰਚ ਸਰਬਜੀਤ ਸਿੰਘ ਈਸਾਪੁਰ, ਬਿਕਰਮ ਸਿੰਘ ਮਟੀਆ, ਰਤਨ ਸਿੰਘ ਜੋਸ਼,, ਗੁਲਜਾਰ ਸਿੰਘ ਓਠੀਆਂ, ਨਿੰਦਰ ਸਿੰਘ ਨਿਹੰਗਾ, ਗੁਰਸ਼ਰਨ ਸਿੰਘ ਚੈਨਪੁਰ, ਸਾਬਕਾ ਸਰਪੰਚ ਭਗਤ ਸਿੰਘ ਝਜੋਟੀ, ਸਾਬਕਾ ਸਰਪੰਚ ਰਸ਼ਪਾਲ ਸਿੰਘ ਧਾਲੀਵਾਲ, ਸਕੱਤਰ ਸਿੰਘ ਬਲੱਗਣ, ਨਿੰਦਰਜੀਤ ਸਿੰਘ ਮੁਹਾਰ, ਪਵਿੱਤਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਗਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸਠਿਆਲਾ ’ਚ ਸੁਆਮੀ ਸੰਤ ਬਾਬਾ ਨੱਥਾ ਸਿੰਘ, ਸੰਤ ਬਾਬਾ ਗੋਬਿੰਦ ਤੇ ਸੰਤ ਬਾਬਾ ਡੋਡੀ ਦੀ ਯਾਦ ’ਚ 7 ਰੋਜ਼ਾ ਸਾਲਾਨਾ ਜੋੜ ਮੇਲ...
Ad Position 24