ਸੱਤਿਆ ਭਾਰਤੀ ਸਕੂਲ ਉਦੋਕੇ ਕਲਾਂ ਵਿਖੇ ‘ਰੁੱਖ ਲਗਾਓ ਰੁੱਖ ਬਚਾਓ’ ਸੰਬੰਧੀ ਰੈਲੀ ਕੱਢੀ
ਟਾਹਲੀ ਸਾਹਿਬ, 13 ਸਤੰਬਰ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਉਦੋਕੇ ਖੁਰਦ ਵਿਖੇ ਬੱਚਿਆਂ ਵਲੋਂ ਪੋਸਟਰ ਫੜੇ ਹੋਏ ‘ਰੁੱਖ ਲਗਾਓ ਧਰਤੀ ਬਚਾਓ’ ਅਤੇ ਰੁੱਖ ਸਾਡਾ ਜੀਵਨ ਸੰਬੰਧੀ ਜਾਗੁਰਕ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਬੱਚਿਆਂ ਨੇ ਘਰ- ਘਰ ਜਾ ਕੇ ਬੂਟੇ ਵੰਡੇ ਅਤੇ ਲੋਕਾਂ ਨੂੰ ਰੁੱਖ ਲਗਾਉਣ, ਉਨ੍ਹਾਂ ਦੀ ਰੱਖਿਆ ਕਰਨ, ਵਾਤਾਵਰਨ ਨੂੰ ਹਰਾ ਭਰਾ ਅਤੇ ਸਾਫ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਪਿੰਡ ਵਿਚ ਫਲਦਾਰ,ਛਾਂਦਾਰ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ।
ਟਾਹਲੀ ਸਾਹਿਬ, 13 ਸਤੰਬਰ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਉਦੋਕੇ ਖੁਰਦ ਵਿਖੇ ਬੱਚਿਆਂ ਵਲੋਂ ਪੋਸਟਰ ਫੜੇ ਹੋਏ ‘ਰੁੱਖ ਲਗਾਓ ਧਰਤੀ ਬਚਾਓ’ ਅਤੇ ਰੁੱਖ ਸਾਡਾ ਜੀਵਨ ਸੰਬੰਧੀ ਜਾਗੁਰਕ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਬੱਚਿਆਂ ਨੇ ਘਰ- ਘਰ ਜਾ ਕੇ ਬੂਟੇ ਵੰਡੇ ਅਤੇ ਲੋਕਾਂ ਨੂੰ ਰੁੱਖ ਲਗਾਉਣ, ਉਨ੍ਹਾਂ ਦੀ ਰੱਖਿਆ ਕਰਨ, ਵਾਤਾਵਰਨ ਨੂੰ ਹਰਾ ਭਰਾ ਅਤੇ ਸਾਫ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਪਿੰਡ ਵਿਚ ਫਲਦਾਰ,ਛਾਂਦਾਰ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰ: ਗੁਰਜੀਤ ਕੌਰ ਨੇ ਕਿਹਾ ਕਿ ਕੁਦਰਤ ਨੇ ਮਨੁੱਖੀ ਜੀਵਨ ਨੂੰ ਚਲਾਉਣ ਵਾਸਤੇ ਬੂਟੇ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਅਣਮੁੱਲੇ ਕੁਦਰਤੀ ਭੰਡਾਰ ਬਖਸ਼ੇ ਹਨ । ਇਸ ਮੌਕੇ ਸੁਸ਼ਮਾ ਗਣੀ, ਨਵਜੋਤ ਕੌਰ, ਰੌਬਿਨਜੀਤ ਕੌਰ, ਸੰਦੀਪ ਕੌਰ, ਕੁਲਦੀਪ ਕੌਰ, ਮਹਿਕਪ੍ਰੀਤ ਆਦਿ ਹਾਜ਼ਰ ਸਨ।