19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸੇਵਾ ਕੇਂਦਰਾਂ ਦੀਆਂ ਸੇਵਾਵਾਂ ਤੋਂ ਲੋਕ ਦੁਖੀ

Ad Position 21
No active advertisement
ਅਜੀਤ ਡੈਸਕ 21-04-2026
ਟਾਹਲੀ ਸਾਹਿਬ, 20 ਅਪ੍ਰੈਲ (ਵਿਨੋਦ ਭੀਲੋਵਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਸੂਬੇ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਲਈ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲੋਕ ਆਪਣੇ ਘਰਾਂ 'ਚ ਬੈਠੇ ਕੇ ਹਾਸਿਲ ਕਰ ਸਕਣਗੇ ਅਤੇ 1100,1076 ਦੇ ਟੋਲ ਫ੍ਰੀ 'ਤੇ ਸੂਬਾ ਸਰਕਾਰ ਵਲੋਂ ਡੋਰ-ਸਟੈੱਪ ਸਰਵਿਸ ਡਿਲਵਰੀ ਸਕੀਮ ਸ਼ੁਰੂ ਕੀਤੀ ਸੀ, ਜਿਸ ਨਾਲ ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ 43 ਤੋਂ ਵੱਧ ਸੇਵਾਵਾਂ ਦਿੱਤੀਆਂ ਜਾਣੀਆਂ ਸਨ ਅਤੇ ਇਨ੍ਹਾਂ ਸਾਰੀਆਂ ਸੇਵਾਵਾਂ ਦੀ ਡੋਰ-ਸਟੈੱਪ ਡਿਲੀਵਰੀ ਸ਼ੁਰੂ ਕੀਤੀ ਅਤੇ ਪਿੰਡਾਂ ਵਿਚ ਵੱਡੀ ਪੱਧਰ ਤੇ ਕੈਂਪ ਲਗਾ ਕੇ ਸਰਕਾਰ ਨੇ ਲੋਕਾਂ ਦੀ ਭੀੜ ਇੱਕਠੀ ਕਰਕੇ ਵਾਹ-ਵਾਹ ਵੀ ਖੱਟੀ ਸੀ ਤਾਂ ਕੇ ਸੂਬੇ ਦੇ ਲੋਕਾਂ ਨੂੰ ਇਸ ਸਕੀਮ ਦੇ ਸ਼ੁਰੂ ਹੋਣ ਤੋਂ ਬਾਅਦ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਏਜੰਟਾਂ ਦੇ ਕਾਲੇ ਧੰਦੇ ਦੇ ਬੋਲਬਾਲਾ ਤੋਂ ਨਿਜਾਤ ਮਿਲ ਸਕੇ ਪਰ ਏਜੰਟਾਂ ਦੇ ਕਾਲੇ ਧੱਦੇ ਨੂੰ ਅਜੇ ਤੱਕ ਕੋਈ ਖਤਮ ਕਰ ਸਕਿਆ ਅਤੇ ਏਜੰਟਾਂ ਦਾ ਕਾਲਾ ਧੰਦਾ ਸੇਵਾ ਕੇਂਦਰਾਂ 'ਚ ਲੱਗੀ ਭੀੜ ਨੇ ਹੋਰ ਵਿਧਾ ਕੇ ਰੱਖ ਦਿੱਤਾ ਹੇੈ | ਇਸ ਸੰਬੰਧੀ ਕੁਝ ਔਰਤਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਵਿਚ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਵਲੋਂ 43 ਸਹੂਲਤਾਂ ਵਾਲੀ ਸਕੀਮ ਫੋਕਸ ਹੋਣ ਦੇ ਕਿਨਾਰੇ 'ਤੇ ਹੈ | ਇਸ ਸਕੀਮ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਸੇਵਾਵਾਂ ਹਾਸਿਲ ਕਰਨ ਲਈ ਸਰਕਾਰੀ ਦਫ਼ਤਰਾਂ ਵਿਚ ਚੱਕਰ ਤੇ ਨਹੀਂ ਕੱਢਣੇ ਪੈਣੇ ਸਨ, ਇਹ ਮੁੱਖ ਮੰਤਰੀ ਦਾ ਬਿਆਨ ਸੀ ਪਰ ਸੇਵਾ ਕੇਂਦਰਾਂ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ ਜਦੋਂ ਕੇ ਸੇਵਾ ਕੇਂਦਰ ਬਣ ਤੋਂ ਪਹਿਲਾਂ ਹਰ ਇਕ ਸਰਟੀਫਿਕੇਟ ਬਣਾਉਣਾ ਬਹੁਤ ਸੌਖਾ ਸੀ | ਲੋਕ ਨਿੱਜੀ ਤੌਰ 'ਤੇ ਸਾਰਟੀਫਿਕੇਟ ਇਕ ਦਿਨ ਵਿਚ ਹਾਸਿਲ ਕਰ ਲੈਂਦੇ ਸਨ, ਪਰ ਸੇਵਾ ਕੇਂਦਰ ਬਣਨ ਨਾਲ ਸਗੋਂ ਹੋਰ ਖੱਜਲ ਖੁਆਰੀ ਵਧ ਗਈ ਹੈ ਅਤੇ ਲੋਕਾਂ ਵਲੋਂ ਟੋਕਨ ਲੈ ਕਿ ਸਾਰੀ-ਸਾਰੀ ਦਿਹਾੜੀ ਲਾਈਨਾ ਵਿਚ ਆਪਣੀ ਵਾਰੀ ਦੀ ਉਡੀਕ ਕਰਕੇ ਫਿਰ ਸ਼ਾਮ ਨੂੰ ਅਗਲੇ ਦਿਨ ਦੀ ਉਮੀਦ ਨਾਲ ਘਰ ਵਾਪਸ ਆ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕੋਈ ਵੀ ਸਰਟੀਫਿਕੇਟ ਬਣਾਉਣ ਲੱਗਿਆਂ ਸੇਵਾ ਕੇਂਦਰ ਵਾਲੇ ਕਰਮਚਾਰੀ ਕਈ ਗਲਤੀਆਂ ਦੇ ਰਹੇ ਹਨ | ਜਿਸ ਵਿਚ ਮੁੜ ਤੋਂ ਸੋਧ ਕਰਵਾਉਣੀ ਬਹੁਤ ਔਖੀ ਹੈ | ਕਿਉਂਕਿ ਕਿ ਸਰਟੀਫਿਕੇਟ ਅਪਲਾਈ ਕਰਨ ਤੋਂ ਬਾਅਦ ਪੁੱਛ ਗਿੱਛ ਵਾਲੇ ਕਰਮਚਾਰੀਆਂ ਵੀ ਕੋਈ ਸੁਣਵਾਈ ਨਹੀਂ ਕਰਦੇ | ਕੁਝ ਬੀਬੀਆਂ ਨੇ ਇਹ ਵੀ ਕਿਹਾ ਕਿ ਕਈ ਸੇਵਾ ਕੇਂਦਰਾਂ ਵਾਲੇ ਸਰਕਾਰੀ ਫੀਸ ਤੋਂ ਕਿਤੇ ਵੱਧ ਮਨ ਮਰਜੀ ਦੇ ਪੈਸੇ ਵਸੂਲ ਰਹੇ ਹਨ ਅਤੇ ਰਸੀਦ ਵੀ ਹੱਥ ਨਾਲ ਲਿਖੀ ਦਿੱਤੀ ਜਾ ਰਹੀ ਹੇੈ | ਜਿਸ ਕਰਕੇ ਹਲਫੀਆ ਬਿਆਨ, ਜਨਮ, ਮੌਤ, ਅਧਾਰ ਕਾਰਡ ਨਵਾ ਜਾ ਸੋਧ ਕਰਵਾਉਣਾ, ਐੱਸ.ਸੀ,ਬੀ.ਸੀ.ਮੌਤ ਦਾ ਸਰਟੀਫਿਕੇਟ ਬਣਾਉਣ ਤੱਕ ਸੇਵਾ ਕੇਂਦਰਾਂ ਦੇ ਚੱਕਰਾਂ ਨੇ ਲੋਕਾਂ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ | ਸੇਵਾ ਕੇਂਦਰਾਂ ਦੇ ਮੁਲਾਜ਼ਮ 'ਤੇ ਬਾਹਰ ਪ੍ਰਾਈਵੇਟ ਦੁਕਾਨਾਂ ਖੋਲ੍ਹਕੇ ਬੈਠੇ ਏਜੰਟ ਲੋਕਾਂ ਕੋਲੋਂ ਮੋਟੀ ਕਮਾਈ ਕਰ ਰਹੇ ਹਨ ਪਰ ਜੋ ਲੋਕ ਪੈਸੇ ਨਹੀ ਭਰ ਸਕਦੇ ਉਹ ਸੇਵਾ ਕੇਂਦਰਾਂ ਦੇ ਧੱਕੇ ਖਾਂ ਰਹੇ ਹਨ ਅਤੇ ਲੋਕਾਂ ਨੂੰ ਘਰ ਤੱਕ ਸੇਵਾਵਾਂ ਦੇਣ ਵਾਲੀ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਦਾਣਾ ਮੰਡੀ ਅਵਾਣ 'ਚ ਆੜ੍ਹਤੀ ਦੇ ਹੋਏ ਕਤਲ ਦਾ- ਰਮਦਾਸ ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ... ਅਗਲੀ ਖ਼ਬਰ ਮਜੀਠਾ ਦੇ ਵਾਰਡ ਨੰਬਰ 10 ਤੋਂ ਕਈ ਪਰਿਵਾਰ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਏ ਸ਼ਾਮਿਲ
Ad Position 24