ਬਾਬਾ ਬਕਾਲਾ ਸਾਹਿਬ, 20 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਲੰਬਾ ਸਮਾਂ ਬਤੌਰ ਤਹਿਸੀਲਦਾਰ ਸੇਵਾਵਾਂ ਨਿਭਾਉਣ ਵਾਲੇ ਰੌਬਿਨਜੀਤ ਕੌਰ ਦੀ ਤਰੱਕੀ ਹੋ ਗਈ ਹੈ ਅਤੇ ਉਹ ਸਬ ਡਵੀਜਨਲ ਮੈਜਿਸਟਰੇਟ ਵਜੋਂ ਪੱਦ-ਉੱਨਤ ਹੋਏ ਹਨ | ਅੱਜ ਰੌਬਿਨਜੀਤ ਕੌਰ ਨੂੰ ਐੱਸ.ਡੀ.ਐੱਮ. ਬਣਨ 'ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਬਾਬਾ ਬਕਾਲਾ ਸਾਹਿਬ ਵਲੋਂ ਪ੍ਰਧਾਨ ਅੰਗਰੇਜ ਸਿੰਘ ਦੇਵੀਦਾਸਪੁਰਾ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾ ਵਲੋਂ ਬਤੌਰ ਤਹਿਸੀਲਾਦਰ ਬਾਬਾ ਬਕਾਲਾ ਸਾਹਿਬ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਪ੍ਰਧਾਨ ਅੰਗਰੇਜ ਸਿੰਘ ਦੇਵੀਦਾਸਪੁਰਾ, ਨਾਇਬ ਤਹਿਸੀਲਦਾਰ ਮਿਸ ਮਨੀ ਮਹਾਜਨਮ ਗੁਰਦੇਵ ਸਿੰਘ ਜਨਰਲ ਸਕੱਤਰ, ਸਬਪ੍ਰੀਤ ਕੌਰ ਜ਼ਿਲ੍ਹਾ ਨੁਮਾਇੰਦਾ, ਸੁਖਚੈਨ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਬਿਆਸ, ਪ੍ਰਭਜੋਤ ਸਿੰਘ, ਜਗਜੀਤ ਸਿੰਘ, ਮਨਦੀਪ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ ਕੰਗ, ਸੰਦੀਪ ਸਿੰਘ ਏ.ਐੱਸ.ਐੱਮ. ਲਵਲੀਨ ਸਿੰਘ ਸੁਪਰਵਾਈਜਰ ਆਦਿ ਹਾਜ਼ਰ ਸਨ |