11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗੁ: ਸਤਲਾਣੀ ਸਾਹਿਬ ਵਿਖੇ ਸਾਬਕਾ ਜਥੇ. ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਵਲੋਂ ਕਥਾ ਸਰਵਣ ਕਰਵਾਈ <br/>

Ad Position 21
No active advertisement
ਅਜੀਤ ਡੈਸਕ 22-04-2026
ਅਟਾਰੀ ਸਰਹੱਦ, 21 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਮਾਝੇ ਦੇ ਇਤਿਹਾਸ ਪਵਿੱਤਰ ਅਸਥਾਨ ਛੇਵੀਂ ਪਾਤਸ਼ਾਹੀ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਅੰਮਿ੍ਤਸਰ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਵਲੋਂ ਕਥਾ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਪਹਿਲੀ ਵਾਰੀ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ- ਮਸਕੀਨ ਦਾ ਇਥੇ ਆਉਣ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਸੀਨੀਅਰ ਵਕੀਲ ਅਮਨਬੀਰ ਸਿੰਘ ਸਿਆਲੀ, ਗ੍ਰੰਥੀ ਭਾਈ ਕਿਰਪਾਲ ਸਿੰਘ ਪੱਧਰੀ, ਗ੍ਰੰਥੀ ਭਾਈ ਕਸ਼ਮੀਰ ਸਿੰਘ ਵਲੋਂ ਸਾਂਝੇ ਤੌਰ 'ਤੇ ਜੀ ਆਇਆਂ ਕਿਹਾ ਗਿਆ, ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਅੱਜ ਦੇ ਸ਼ਾਮ ਸੰਗਤਾਂ ਦੀ ਵਿਸ਼ਾਲ ਹਾਜ਼ਰੀ ਵਿਚ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਵਲੋਂ ਕਥਾ ਸਰਵਣ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਸ ਅਸਥਾਨ 'ਤੇ ਆਉਣ ਤੇ ਜਾਣ ਸਮੇਂ ਦਾ ਇਤਿਹਾਸ ਤੇ ਹੁਸ਼ਿਆਰ ਖਾਂ ਗਾਜ਼ੀ ਨਾਲ ਕੀਤੀ ਗਈ ਜੰਗ ਦਾ ਇਤਿਹਾਸ ਸੰਗਤਾਂ ਨੂੰ ਸਰਵਨ ਕਰਕੇ ਨਿਹਾਲ ਕੀਤਾ ਗਿਆ | ਇਸ ਮੌਕੇ ਗਿਆਨੀ ਰਣਜੀਤ ਸਿੰਘ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤਾਂ ਵਿਚ ਸੁਖਦੀਪ ਸਿੰਘ ਚੀਚਾ, ਬਾਬਾ ਬੂਟਾ ਸਿੰਘ ਘਰਿੰਡਾ, ਅਜੀਤ ਸਿੰਘ ਗ੍ਰੰਥੀ ਘਰਿੰਡੀ, ਬਾਬਾ ਭਜਨ ਸਿੰਘ ਭੂਸੇ, ਦਿਲਭਾਗ ਸਿੰਘ ਭੂਸੇ, ਬਾਬਾ ਸਾਧੂ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਗ੍ਰੰਥੀ ਭਾਈ ਕਿਰਪਾਲ ਸਿੰਘ, ਗ੍ਰੰਥੀ ਭਾਈ ਕਸ਼ਮੀਰ ਸਿੰਘ, ਫਤਿਹ ਸਿੰਘ ਕੱਲੇਵਾਲ, ਸੁਰਿੰਦਰ ਸਿੰਘ ਸਰਹਾਲੀ, ਮਨਦੀਪ ਸਿੰਘ ਗੋਰਾ ਸਮੇਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਮੀਟਿੰਗ ਅਗਲੀ ਖ਼ਬਰ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਦਾ ਨਤੀਜਾ ਰਿਹਾ 100 ਫੀਸਦੀ <br/>
Ad Position 24