11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

'ਨਾਰੀ ਸ਼ਕਤੀ ਵੰਦਨ' ਬਿੱਲ ਦਾ ਵਿਰੋਧ ਕਰਕੇ ਵਿਰੋਧੀ ਧਿਰਾਂ ਨੇ ਔਰਤਾਂ ਨਾਲ ਕੀਤਾ ਵਿਸ਼ਵਾਸਘਾਤ -ਪ੍ਰਦੀਪ ਭੁੱਲਰ <br/>

Ad Position 21
No active advertisement
ਅਜੀਤ ਡੈਸਕ 22-04-2026
ਮਜੀਠਾ, 21 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਦੇਸ਼ ਦੀ ਲੋਕ ਸਭਾ ਵਿਚ ਐੱਨ.ਡੀ.ਏ. ਵਲੋਂ 'ਨਾਰੀ ਸ਼ਕਤੀ ਵੰਦਨ ਬਿੱਲ' ਨੂੰ ਰੱਦ ਕਰਕੇ ਭਾਰਤ ਦੀ ਅੱਧੀ ਆਬਾਦੀ ਜਿਹੜੀ ਕਿ ਔਰਤਾਂ ਹਨ ਨਾਲ ਸਿੱਧੇ ਤੌਰ 'ਤੇ ਵਿਸਵਾਸ਼ਘਾਤ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਭੁੱਲਰ ਨੇ ਕਿਹਾ ਕਿ ਇਸ ਨਾਲ ਕਾਂਗਰਸ ਸਮੇਤ ਹੋਰ ਵਿਰੋਧੀ ਸਿਆਸੀ ਪਾਰਟੀਆਂ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਗਿਆ ਹੈ | ਇਸ ਮੌਕੇ ਪ੍ਰਦੀਪ ਸਿੰਘ ਭੁੱਲਰ ਦੇ ਨਾਲ ਰਾਕੇਸ਼ ਕੁਮਾਰ ਪੱਪਾ ਮੰਡਲ ਪ੍ਰਧਾਨ ਮਜੀਠਾ, ਗੁਰਮੁੱਖ ਸਿੰਘ ਕਾਦਰਾਬਾਦ ਮੰਡਲ ਪ੍ਰਧਾਨ ਚਵਿੰਡਾ ਦੇਵੀ, ਜੋਗਾ ਸਿੰਘ ਮੰਡਲ ਪ੍ਰਧਾਨ ਮੱਤੇਵਾਲ, ਦਵਿੰਦਰ ਸਿੰਘ ਮਾਹਲਾ ਸੈਕਟਰੀ, ਜਸਬੀਰ ਸਿੰਘ ਮੀਤ ਪ੍ਰਧਾਨ ਮੰਡਲ ਨਾਗ ਕਲਾਂ, ਸੈਕਟਰੀ ਲਖਵਿੰਦਰ ਸਿੰਘ ਹਰੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾ: ਵਿਧਾਇਕ ਜਥੇ. ਜਲਾਲ ਉਸਮਾ ਨੇ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ 6 ਸਰਕਲ ਪ੍ਰਧਾਨ ਥ... ਅਗਲੀ ਖ਼ਬਰ ਮੁਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਭੋਮਾ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਸੰਗਤਾਂ ਨਾਲ ਭਰੀ ਬੱਸ ਰਵਾਨਾ
Ad Position 24