ਸਠਿਆਲਾ, 21 ਅਪ੍ਰੈਲ (ਜਗੀਰ ਸਿੰਘ ਸਫਰੀ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਅਤੇ ਸਾਬਕਾ ਯੂਥ ਪ੍ਰਧਾਨ ਦਿਹਾਤੀ ਅੰਮਿ੍ਤਸਰ ਦੇ ਸੁਰਜਨ ਸਿੰਘ ਭਲਾਈਪੁਰ ਨੂੰ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਥਾਪੜੇ ਨਾਲ ਦਿਨ ਬ ਦਿਨ ਲੋਕਪਿ੍ਯ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸ ਬਾਰੇ ਸਰਪੰਚ ਸਾਹਿਬ ਸਿੰਘ ਝਾੜੂਨੰਗਲ, ਪ੍ਰਧਾਨ ਬਖਤੌਰ ਸਿੰਘ ਬਾਣੀਆ, ਨੰਬਰਦਾਰ ਹੀਰਾ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਅਸ਼ੀਰਵਾਦ ਦੇ ਨਾਲ ਸੋਨੂੰ ਭਲਾਈਪੁਰ ਦੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨਾਲ ਨਜ਼ਦੀਕੀ ਸੰਪਰਕ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਕਾਰਨ ਉਹ ਦਿਨੋਂ-ਦਿਨ ਹਰ ਵਰਗ ਦੇ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ | ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨ ਵਰਗ ਵੀ ਉਨ੍ਹਾਂ ਨਾਲ ਜੁੜਦਾ ਜਾ ਰਿਹਾ ਹੈ ਅਤੇ ਰਾਜਨੀਤਿਕ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਤਰ੍ਹਾਂ ਵਧਦੀ ਹੋਈ ਲੋਕਪਿ੍ਯ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਲਈ ਹੋਰ ਮਜ਼ਬੂਤ ਸਥਿਤੀ ਬਣ ਸਕਦੀ |