26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬਚਪਨ ਅਤੇ ਏ.ਐਚ.ਪੀ. ਸਕੂਲ ਅਜਨਾਲਾ 'ਚ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 23-04-2026
ਅਜਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਹਿਰ ਅੰਦਰ ਸਥਿਤ ਬਚਪਨ ਅਤੇ ਏ.ਐੱਚ.ਪੀ.ਐੱਸ ਸਕੂਲ 'ਚ ਧਰਤੀ ਦਿਵਸ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੀ ਐੱਮ.ਡੀ. ਸੰਤੋਸ਼ ਕੁਮਾਰੀ, ਪਿ੍ੰਸੀਪਲ ਅੰਸ਼ ਬਾਜਾਜ ਅਤੇ ਬਚਪਨ ਸਕੂਲ ਦੀ ਪਿ੍ੰਸੀਪਲ ਮੋਨਿਕਾ ਖੋਖਰ ਹਾਜ਼ਰ ਰਹੇ | ਸਮਾਗਮ ਦੀ ਸ਼ੁਰੂਆਤ ਧਰਤੀ ਮਾਤਾ ਨੂੰ ਨਮਨ ਅਤੇ ਪਰਿਆਵਰਨ ਬਚਾਉਣ ਦੇ ਸੰਦੇਸ਼ ਨਾਲ ਕੀਤੀ ਗਈ | ਆਪਣੇ ਸੰਬੋਧਨ ਦੌਰਾਨ ਐੱਮ.ਡੀ. ਸੰਤੋਸ਼ ਕੁਮਾਰੀ ਨੇ ਕਿਹਾ ਕਿ ਸਾਨੂੰ ਆਪਣੀ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਪਿ੍ੰਸੀਪਲ ਅੰਸ਼ ਬਜਾਜ ਨੇ ਬੱਚਿਆਂ ਨੂੰ ਪਾਣੀ ਅਤੇ ਬਿਜਲੀ ਦੀ ਬਚਤ ਕਰਨ ਅਤੇ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਮੋਨਿਕਾ ਖੋਖਰ ਨੇ ਪਲਾਸਟਿਕ ਦੇ ਘੱਟ ਇਸਤੇਮਾਲ ਅਤੇ ਪਰਿਆਵਰਨ ਪ੍ਰਤੀ ਆਪਣੀ ਜ਼ਿਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਅਧਿਆਪਕਾ ਨਵਰਾਜ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਸੁਖਪ੍ਰੀਤ ਕੌਰ, ਜਗਰੂਪ ਕੌਰ, ਨਵਜੀਤ ਕੌਰ, ਜੋਬਨਜੀਤ ਕੌਰ, ਰਿੰਕੀ, ਰੀਨਾ ਅਤੇ ਪ੍ਰਭਜੀਤ ਕੌਰ ਨੇ ਸਮਾਗਮ ਦੀ ਸੁਚੱਜੀ ਵਿਵਸਥਾ ਕੀਤੀ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਲਈ ਤਿਆਰ ਕੀਤਾ | ਵਿਦਿਆਰਥੀਆਂ ਨੇ ਸੁੰਦਰ ਨਾਚ, ਪ੍ਰੇਰਕ ਨਾਟਕ, ਕਵਿਤਾਵਾਂ, ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਪੇਸ਼ ਕੀਤੇ | ਬੱਚਿਆਂ ਨੇ 'ਧਰਤੀ ਬਚਾਓ ਭਵਿੱਖ ਬਚਾਓ' ਦੇ ਨਾਅਰੇ ਲਗਾ ਕੇ ਸਾਰਿਆਂ ਨੂੰ ਜਾਗਰੂਕ ਕੀਤਾ | ਸਮਾਗਮ ਦੇ ਅੰਤ ਵਿਚ ਰੁੱਖ ਲਗਾ ਕੇ ਧਰਤੀ ਦੀ ਸੁਰੱਖਿਆ ਦਾ ਸੰਕਲਪ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਵਿਖੇ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਬੀਬੀ ਮਨਜੀਤ ਕੌਰ ਬਣੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ, ਹਰ ਵਰਗ ਨੂੰ ਮਿਲੀ...
Ad Position 24