04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਜੀਠਾ ਸ਼ਹਿਰ 'ਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਝਟਕਾ, ਭੱਲਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 24-04-2026
ਮਜੀਠਾ, 23 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦ ਸ਼ਹਿਰ ਦੀ ਵਾਰਡ ਨੰਬਰ 9 ਤੋਂ ਟਕਸਾਲੀ ਕਾਂਗਰਸੀ ਆਗੂ ਸੁਰਿੰਦਰ ਕੁਮਾਰ ਪੱਪੀ ਭੱਲਾ ਆਪਣੇ ਪਰਿਵਾਰ ਦੇ ਵੱਡੀ ਗਿਣਤੀ 'ਚ ਮੈਂਬਰਾਂ ਸਮੇਤ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਇਨ੍ਹਾਂ ਪਰਿਵਾਰਾਂ ਨੂੰ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ 'ਚ ਸ਼ਾਮਿਲ ਕਰਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਜੀ ਆਇਆਂ ਕਿਹਾ | ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਭੱਲਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਅਤੇ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਨਗਰ ਕੌਂਸ਼ਲ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸ਼ਹਿਰ ਦੀਆਂ ਸਾਰੀਆਂ 13 ਵਾਰਡਾਂ ਤੋਂ ਵੱਡੀ ਜਿੱਤ ਦਰਜ ਕਰਵਾਏਗਾ | ਇਸ ਮੌਕੇ ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਪ੍ਰਧਾਨ ਕੌਂਸਲਰ ਤਰੁਨ ਕੁਮਾਰ ਅਬਰੋਲ, ਸੀਨੀਅਰ ਮੀਤ ਪ੍ਰਧਾਨ ਪਿ੍ੰਸ ਨਈਅਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਦਿਨੇਸ਼ ਕੁਮਾਰ ਚੋਪੜਾ, ਅਜੈ ਚੋਪੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਿੱਡ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ, ਨਵਜਿੰਦਰ ਸਿੰਘ ਗਾਂਧੀ ਨਿੱਬਰਵਿੰਡ, ਨਰੇਸ਼ ਕੁਮਾਰ, ਜੀਵਨ, ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ 'ਚ ਸੁਰਿੰਦਰ ਕੁਮਾਰ ਪੱਪੀ ਭੱਲਾ, ਸੁਨੀਲ ਕੁਮਾਰ ਭੱਲਾ, ਅਸ਼ਵਨੀ ਭੱਲਾ, ਸੂਰਜ ਭੱਲਾ, ਰਾਜੀਵ ਭੱਲਾ, ਰਾਕੇਸ਼ ਕੁਮਾਰ ਭੱਲਾ, ਆਕਾਸ਼ ਭੱਲਾ ਇਸ ਤੋਂ ਇਸ ਮੌਕੇ ਕਵਲਦੀਪ ਸਿੰਘ ਲਾਲੀ, ਪਵਨ ਕੁਮਾਰ, ਸਤੀਸ਼ ਕੁਮਾਰ ਬਿਜਲੀ ਵਾਲੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਏ.ਐਸ. ਅਧਿਕਾਰੀ ਬਣੀ ਸਿਮਰਨਦੀਪ ਕੌਰ ਨੇ ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਵਿਖੇ ਕੀਤਾ ਸ਼ੁਕਰਾਨਾ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਐੱਨ.ਐੱਸ.ਏ. ਟੁੱਟਣ ਤੋਂ ਬਾਅਦ ਵੀ ਰਿਹਾਅ ਨਾ ਕਰਨ ਦੇ ਰੋਸ ਵਜੋਂ ਭਲਕੇ ਮੋਟਰਸਾਈਕਲ ਮਾਰਚ ਕ...
Ad Position 24