03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਧਾਇਕ ਧਾਲੀਵਾਲ ਨੇ ਬਲਾਕ ਰਮਦਾਸ ਦੇ ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ ਤੇ ਵਾਈਸ ਚੇਅਰਮੈਨ ਕੁਲਵਿੰਦਰ ਕੌਰ ਦੀ ਤਾਜਪੋਸ਼ੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 24-04-2026
ਰਮਦਾਸ, 23 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਨਵੇਂ ਬਣੇ ਰਮਦਾਸ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ 'ਤੇ 'ਆਪ' ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪਿ੍ਥਵੀਪਾਲ ਸਿੰਘ ਘੋਨੇਵਾਲ ਅਤੇ ਵਾਇਸ ਚੇਅਰਪਰਸਨ ਕੁਲਵਿੰਦਰ ਕੌਰ ਚਾੜਪੁਰ ਦੀ ਤਾਜਪੋਸ਼ੀ ਕਰਦਿਆਂ ਉਨ੍ਹਾਂ ਨੂੰ ਕੁਰਸੀਆਂ 'ਤੇ ਬਿਠਾਇਆ | ਉਨ੍ਹਾਂ ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ ਤੇ ਵਾਇਸ ਚੇਅਰਪਰਸਨ ਕੁਲਵਿੰਦਰ ਕੌਰ ਨੂੰ ਗੁਲਦਸਤੇ ਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ | ਉਪਰੰਤ ਵਿਧਾਇਕ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਰਮਦਾਸ ਦੀ ਪਵਿੱਤਰ ਨਗਰੀ ਵਸਾਈ ਹੋਈ ਸੀ ਪਰ ਇੱਥੇ ਬਲਾਕ ਦੀ ਬਹੁਤ ਵੱਡੀ ਘਾਟ ਸੀ ਜਿਸ ਕਰਕੇ ਸਭ ਤੋਂ ਪਹਿਲਾ ਰਮਦਾਸ ਬਲਾਕ ਬਣਾਇਆ ਗਿਆ ਹੈ ਤੇ ਪਹਿਲੀ ਵਾਰ ਚੇਅਰਮੈਨ ਤੇ ਵਾਇਸ ਚੇਅਰਮੈਨ ਵੀ ਬਣਾਏ ਗਏ ਹਨ | ਇਸ ਦੌਰਾਨ ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਮੈਂ ਇਮਾਨਦਾਰੀ ਨਾਲ ਨਿਭਾਵਾਂਗਾ | ਇਸ ਮੌਕੇ ਪੀ.ਏ. ਮੁਖਤਾਰ ਸਿੰਘ, ਬੀ.ਡੀ.ਪੀ.ੳ. ਪਵਨ ਕੁਮਾਰ, ਨਾਇਬ ਤਹਿਸੀਲਦਾਰ ਰਮਦਾਸ ਕਾਰਜ ਸਿੰਘ, ਐੱਸ.ਐੱਚ.ਓ. ਅਰਜੁਨ ਕੁਮਾਰ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸੈਕਟਰੀ ਸੁਰਜੀਤ ਸਿੰਘ, ਸੈਕਟਰੀ ਕਸ਼ਮੀਰ ਸਿੰਘ, ਸੈਕਟਰੀ ਪ੍ਰਤਾਪ ਸਿੰਘ, ਸੈਕਟਰੀ ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਵਾਹਲਾ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਅਮਰੀਕ ਸਿੰਘ ਢਿੱਲੋਂ, ਸਰਪੰਚ ਸੰਤੋਖ ਸਿੰਘ ਜੌਹਲ, ਬਲਾਕ ਕੋਆਡੀਨੇਟਰ ਹਰਪ੍ਰੀਤ ਸਿੰਘ ਸਾਬੀ, ਹਰਪ੍ਰੀਤ ਸਿੰਘ ਰੰਧਾਵਾ, ਨੰਬਰਦਾਰ ਰਵਿੰਦਰਪਾਲ ਸਿੰਘ ਘੋਨੇਵਾਹਲਾ, ਸਰਪੰਚ ਹਰਜੀਤ ਸਿੰਘ ਮਾਛੀਵਾਹਲਾ, ਰਛਪਾਲ ਸਿੰਘ, ਕਿਸ਼ਨ ਲਾਲ, ਫੌਜੀ ਗੁਰਮੀਤ ਸਿੰਘ, ਸਰਬਜੋਤ ਸਿੰਘ ਵਾਹਲਾ, ਬਲਬੀਰ ਸਿੰਘ, ਮਾ: ਦਲਬੀਰ ਸਿੰਘ ਸਹਿਜ਼ਾਦਾ, ਸਰਪੰਚ ਕੁਲਜੀਤ ਸਿੰਘ, ਸਰਪੰਚ ਇੰਦਰਜੀਤ ਸਿੰਘ ਦੂਜੋਵਾਲ, ਸਾਬਕਾ ਸਰਪੰਚ ਰਣਜੀਤ ਸਿੰਘ ਅਵਾਣ, ਸੇਵਾ ਮੁਕੱਤ ਮੈਨੇਜਰ ਹਰਪਾਲ ਸਿੰਘ, ਸੁਰਜੀਤ ਸਿੰਘ, ਸੋਨੂੰ ਘੋਨੇਵਾਹਲਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਰਕਿੰਗ ਦੇ ਪੁਖਤਾ ਪ੍ਰਬੰਧ ਨਾ ਹੋਣ 'ਤੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸੰਗਤਾਂ ਨੂੰ ਆ ਰਹੀਆਂ ਹਨ ਭਾਰੀ ਮੁ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਸੋਧ ਬਿੱਲ ਪਾਸ ਕਰਨਾ ਇਤਿਹਾਸਕ ਕਦਮ : ਸ਼ਿਵਰਾਜ...
Ad Position 24