09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੈਂਪ ਲਗਾਉਣ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ-ਵਿਧਾਇਕ ਟੌਂਗ <br/>

Ad Position 21
No active advertisement
ਅਜੀਤ ਡੈਸਕ 25-04-2026
ਰਈਆ, 24 ਅਪ੍ਰੈਲ (ਸ਼ਰਨਬੀਰ ਸਿੰਘ ਕੰਗ- ਸਮਾਜ ਸੇਵਕ ਸਭਾ ਰਈਆ ਦੇ ਸਹਿਯੋਗ ਨਾਲ ਹੀਰਾ ਲਾਲ ਗੋਂਡਵਾਲ, ਰੋਸ਼ਨ ਲਾਲ ਗੋਂਡਵਾਲ ਦੇ ਗ੍ਰਹਿ ਵਿਖੇ ਨੇੜੇ ਰੇਲਵੇ ਫਾਟਕ ਰਈਆ ਵਿਖੇ ਡਾ. ਓਮ ਪ੍ਰਕਾਸ਼ ਆਈ ਹਸਪਤਾਲ ਅੰਮਿ੍ਤਸਰ ਵੱਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਬਤੌਰ ਮੁਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਸੰਜੀਵ ਭੰਡਾਰੀ, ਰਜਿੰਦਰ ਸਿੰਘ ਸਹੋਤਾ ਬਿਆਸ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਕੈਂਪ ਦਾ ਸ਼ੁਭ ਆਰੰਭ ਕੀਤਾ | ਇਸ ਮੌਕੇ ਵਿਧਾਇਕ ਟੌਂਗ ਵਲੋਂ ਇਸ ਕਾਰਜ ਨੂੰ ਮਨੁੱਖਤਾ ਦੀ ਅਸਲ ਸੇਵਾ ਦੱਸਿਆ ਗਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਤੇ ਕੈਂਪ ਲਗਾਉਣ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਹੈ | ਇਸ ਕੈਂਪ ਵਿਚ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਅੱਖਾਂ ਚ ਪਾਉਣ ਲਈ ਦਾਰੂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ | ਇਸ ਕੈਂਪ ਦੀ ਸਫਲਤਾ ਲਈ ਰਜਿੰਦਰ ਸਿੰਘ ਸਹੋਤਾ ,ਸੁਖਵਿੰਦਰ ਸਿੰਘ ਮੱਤੇਵਾਲ ਪ੍ਰਧਾਨ, ਰੋਸ਼ਨ ਲਾਲ ਗੋਂਡਵਾਲ, ਜੱਸਾ ਸਿੰਘ, ਬਲਦੇਵ ਸਿੰਘ ਰੰਧਾਵਾ, ਗੁਰਦਰਸ਼ਨ ਸਿੰਘ ਮਾਨ, ਬਲਜੀਤ ਸਿੰਘ, ਸੰਦੀਪ ਕੁਮਾਰ, ਰਕੇਸ਼ ਕੁਮਾਰ ਲੈਕਚਾਰ, ਬੀਬੀ ਹਰਜੀਤ ਕੌਰ, ਮੈਡਮ ਰਾਜਨ, ਬੀਬੀ ਸੁਰਜੀਤ ਕੌਰ, ਮੈਡਮ ਤਾਰੋ, ਮੈਡਮ ਤਨੂੰ , ਸੋਨੀਆ ਪ੍ਰਧਾਨ,ਸ: ਵਰਿੰਦਰ ਸਿੰਘ, ਪ੍ਰੇਮ ਕੁਮਾਰ, ਸੋਨੂ, ਬਨਵਾਰੀ ਲਾਲ ਆਦਿ ਨੇ ਅਹਿਮਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਸੈਂਸਰਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>
Ad Position 24