09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਾਂ ਦੀ ਧਾਰਮਿਕ ਪ੍ਰੀਖਿਆ 'ਚ ਬਾਦਸ਼ਾਹਤ-2 ਵਿਦਿਆਰਥੀ ਆਏ ਮੈਰਿਟ 'ਚ <br/>

Ad Position 21
No active advertisement
ਅਜੀਤ ਡੈਸਕ 25-04-2026
ਨਵਾਂ ਪਿੰਡ, 24 ਅਪ੍ਰੈਲ (ਜਸਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਕਲਾਂ ਦੀ ਧਾਰਮਿਕ ਪ੍ਰੀਖਿਆ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ 'ਚ ਬਾਦਸ਼ਾਹਤ ਰਹੀ | ਇਸ ਸੰਬੰਧੀ ਸਕੂਲ ਸਮੂਹ 'ਚ ਸੰਬੰਧਿਤ ਵਿਦਿਆਰਥੀਆਂ ਦੇ ਸਨਮਾਨ 'ਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿ੍ੰ. ਮਨਿੰਦਰ ਕੌਰ ਨੇ 'ਅਜੀਤ' ਵਿਸ਼ੇਸ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਕੁੱਲ 63 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ , ਜਿਨ੍ਹਾਂ 'ਚੋਂ ਦੂਜੀ ਜਮਾਤ ਦੇ ਮਨਰਾਜਵੀਰ ਸਿੰਘ 96% ਤੇ ਮਨਰਾਜ ਕੌਰ ਨੇ 92% ਅੰਕਾਂ ਸਹਿਤ ਮੈਰਿਟ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਉਨ੍ਹਾਂ ਤੋਂ ਇਲਾਵਾ ਵਿਸ਼ਵ ਰੂਪ ਸਿੰਘ 90 %, ਗੁਰਫਤਿਹ ਸਿੰਘ 89% ਗੁਰਜੰਨਤ ਕੌਰ 88%, ਕਿਰਨਦੀਪ ਕੌਰ 87%, ਏਕਮ ਜੋਤ ਸਿੰਘ ਤੇ ਸਹਿਜਦੀਪ ਸਿੰਘ 86% ਅੰਕ ਲੈ ਕੇ ਏ ਗ੍ਰੇਡ ਪ੍ਰਾਪਤ ਕੀਤਾ | ਇਸ ਮੌਕੇ ਉਪਰੋਕਤਾਂ ਤੇ ਵਿਸ਼ੇਸ਼ ਕਰ ਮੈਰਿਟ 'ਚ ਆਏ ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਉਚੇਚੇ ਤੌਰ 'ਤੇ ਪਹੁੰਚੇ ਮਿਸ਼ਨਰੀ ਕਾਲਜ ਤੋਂ ਸਰਕਲ ਰਾਣਾ ਕਾਲਾ, ਜੰਡਿਆਲਾ ਗੁਰੂ ਇੰਚਾਰਜ ਗੁਰਪ੍ਰੀਤ ਸਿੰਘ ਦੇਵੀਦਾਸ ਪੁਰਾ ਤੇ ਡਾਕਟਰ ਬਲਬੀਰ ਸਿੰਘ ਗਹਿਰੀ ਮੰਡੀ ਵਲੋਂ ਪਿ੍ੰ. ਮਨਿੰਦਰ ਕੌਰ ਤੇ ਸਕੂਲ ਦੇ ਧਾਰਮਿਕ ਅਧਿਆਪਕਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸੁਖਦੇਵ ਸਿੰਘ ਮੱਤੇਵਾਲ, ਭੁਪਿੰਦਰ ਸਿੰਘ ਸੇਠੀ, ਰੁਪਿੰਦਰ ਸਿੰਘ ਭਾਟੀਆ ਤੇ ਨਿਰਮਲ ਸਿੰਘ ਵਲੋਂ ਭੇਜੇ ਸੰਦੇਸ਼ 'ਚ ਉਨ੍ਹਾਂ ਨੇ ਪਿ੍ੰ. ਮਨਿੰਦਰ ਕੌਰ, ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ 'ਚ ਹੋਰ ਤਰੱਕੀ ਕਰਨ ਦੀਆਂ ਸ਼ੁੱਭ ਇੱਛਾਵਾਂ ਭੇਜਦਿਆਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸਕੂਲ ਪਿ੍ੰਸੀਪਲ ਤੇ ਸਮੂਹ ਸਟਾਫ ਦੀ ਮਿਹਨਤ ਦਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਟੀਮ ਵਲੋਂ ਟਾਂਗਰਾ ਦਾਣਾ ਮੰਡੀ ਦਾ ਦੌਰਾ, ਕਣਕ ਖਰੀਦ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਪਿੰਡ ਸ਼ਹੂਰਾ ਦੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿਖੇ 14 ਮੈਂਬਰੀ ਕਮੇਟੀ ਦਾ ਗਠਨ <br/>
Ad Position 24