ਕੇਂਦਰੀ ਟੀਮ ਵਲੋਂ ਟਾਂਗਰਾ ਦਾਣਾ ਮੰਡੀ ਦਾ ਦੌਰਾ, ਕਣਕ ਖਰੀਦ ਦਾ ਲਿਆ ਜਾਇਜ਼ਾ <br/>
ਅਜੀਤ ਡੈਸਕ
25-04-2026
ਉਨ੍ਹਾਂ ਕਿਹਾ ਕਿ ਟਾਂਗਰਾ ਮੰਡੀ ਵਿਚ ਕਣਕ ਦੀ ਖਰੀਦ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਇਸ ਵਾਰ ਵੀ ਕੇਂਦਰੀ ਅੰਨ ਭੰਡਾਰ 'ਚ ਵੱਡਾ ਯੋਗਦਾਨ ਪਾਏਗਾ | ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰੀਮਤੀ ਹਰਵੀਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚ 3,53,186 ਮੀਟਿ੍ਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦਕਿ ਕੁੱਲ ਆਮਦ 3,90,780 ਮੀਟਿ੍ਕ ਟਨ ਦਰਜ ਕੀਤੀ ਗਈ | ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਦਾ 627.39 ਕਰੋੜ ਰੁਪਏ ਭੁਗਤਾਨ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ | ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬਿਨਾ ਕਿਸੇ ਰੁਕਾਵਟ ਦੇ ਜਾਰੀ ਹੈ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸੈਕਟਰੀ ਮਾਰਕੀਟ ਕਮੇਟੀ ਸੁਖਜੀਤ ਸਿੰਘ, ਤਹਿਸੀਲਦਾਰ ਰਣਜੀਤ ਸਿੰਘ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ, ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਪ੍ਰਧਾਨ ਸੁਨੀਲ ਪਾਸੀ ਜੰਡਿਆਲਾ ਗੁਰੂ, ਆੜ੍ਹਤੀ ਵਪਾਰ ਸੈੱਲ ਦੇ ਪ੍ਰਧਾਨ ਸੁਰੇਸ਼ ਕੁਮਾਰ ਟਾਂਗਰੀ, ਰਮਨ ਕੁਮਾਰ ਰੋਮੀ ਟਾਂਗਰਾ, ਮਨਜਿੰਦਰ ਸਿੰਘ ਸਰਜਾ , ਕੁਲਦੀਪ ਕੁਮਾਰ, ਰਵੀ, ਸ਼ਾਮ ਲਾਲ, ਚਰਨਜੀਤ ਸਿੰਘ ਥੋਥੀਆਂ, ਰਾਜੀਵ ਕੁਮਾਰ ਰਾਜੂ, ਆਦਿ ਆੜ੍ਹਤੀ ਹਾਜ਼ਰ ਸਨ |