08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬੱਚਿਆਂ ਦੇ ਸਿਰਾਂ 'ਤੇ ਸਜੀਆਂ ਸੁੰਦਰ ਦਸਤਾਰਾਂ ਕੌਮ ਦੀ ਚੜ੍ਹਦੀ ਕਲਾ ਅਤੇ ਸੁਨਹਿਰੇ ਭਵਿੱਖ ਦੀ ਨਿਸ਼ਾਨੀ : ਡਾ. ਨਿੱਜਰ

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਵਿਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 'ਅੰਤਰ-ਸੀ.ਕੇ.ਡੀ ਸਕੂਲਜ਼ ਸੁੰਦਰ ਦਸਤਾਰ ਦੁਮਾਲਾ ਸਜਾਉਣ' ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਦੀਵਾਨ ਸਕੂਲਾਂ ਨੂੰ ਪੰਜ ਜ਼ੋਨਾਂ, ਤਰਨ ਤਾਰਨ, ਅਜਨਾਲਾ, ਕੀਰਤਪੁਰ ਸਾਹਿਬ, ਬਸੰਤ ਐਵੀਨਿਊ ਅੰਮਿ੍ਤਸਰ, ਕਪੂਰਥਲਾ ਸਕੂਲਾਂ ਵਿਚ ਵੰਡਿਆ ਗਿਆ | ਜ਼ੋਨਲ ਪੱਧਰ ਦੇ ਮੁਕਾਬਲਿਆਂ ਵਿਚ ਜੂਨੀਅਰ (ਪੰਜਵੀਂ ਤੋਂ ਅੱਠਵੀਂ) ਅਤੇ ਸੀਨੀਅਰ (ਨੌਵੀਂ ਤੋਂ ਬਾਰ੍ਹਵੀਂ) ਦੇ ਹਰੇਕ ਜ਼ੋਨ ਵਿੱਚੋਂ ਦਸ ਦਸ ਜੇਤੂਆਂ ਦੀ ਚੋਣ ਕੀਤੀ ਗਈ | ਜਿਨ੍ਹਾਂ ਦਾ ਫਾਈਨਲ ਮੁਕਾਬਲਾ ਅੱਜ ਦੀਵਾਨ ਮੁੱਖ ਦਫ਼ਤਰ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕਰਵਾਇਆ ਗਿਆ | ਜੂਨੀਅਰ ਦਸਤਾਰ ਮੁਕਾਬਲਿਆਂ ਵਿਚ ਸੀ.ਕੇ.ਡੀ. ਸਕੂਲ ਕੀਰਤਪੁਰ ਸਾਹਿਬ ਤੋਂ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਪਹਿਲਾ, ਅਟਾਰੀ ਸਕੂਲ ਤੋਂ ਹਰਗੁਨਦੀਪ ਸਿੰਘ ਨੇ ਦੂਸਰਾ ਅਤੇ ਸੁਰ ਸਿੰਘ ਸਕੂਲ ਤੋਂ ਅਭਿਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਵਰਗ ਵਿਚੋਂ ਚੰਡੀਗੜ੍ਹ ਸਕੂਲ ਤੋਂ ਗੁਰਤਰਨ ਜੋਤ ਸਿੰਘ ਨੇ ਪਹਿਲਾ, ਰਸੂਲਪੁਰ ਸਕੂਲ ਤੋਂ ਜਸਕੀਰਤ ਸਿੰਘ ਨੇ ਦੂਸਰਾ ਤੇ ਲੁਧਿਆਣਾ ਸਕੂਲ ਤੋਂ ਮਨਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਦੁਮਾਲਾ ਮੁਕਾਬਲਿਆਂ 'ਚੋਂ ਪੰਡੋਰੀ ਖਜ਼ੂਰ ਸਕੂਲ ਤੋਂ ਕਰਨਵੀਰ ਸਿੰਘ ਨੇ ਪਹਿਲਾ, ਨੰਦਾਚੌਰ ਸਕੂਲ ਤੋਂ ਹਰਵੀਰ ਸਿੰਘ ਨੇ ਦੂਸਰਾ ਤੇ ਪੰਡੋਰੀ ਖਜ਼ੂਰ ਸਕੂਲ ਤੋਂ ਜਸਮੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਇਨਾਮਾਂ ਦੇ ਨਾਲ ਦਸਤਾਰਾਂ ਵੀ ਭੇਟ ਕੀਤੀਆਂ ਗਈਆਂ | ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਸਿਰਾਂ 'ਤੇ ਸੱਜੀਆਂ ਸੁੰਦਰ ਦਸਤਾਰਾਂ ਕੌਮ ਦੀ ਚੜ੍ਹਦੀ ਕਲਾ ਅਤੇ ਉਜਵਲ ਭਵਿੱਖ ਦੀ ਨਿਸ਼ਾਨੀ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਦਸਤਾਰ ਦਾ ਸਤਿਕਾਰ ਹਮੇਸ਼ਾਂ ਕਾਇਮ ਰੱਖਣ ਅਤੇ ਆਪਣੇ ਕਿਰਦਾਰ ਰਾਹੀਂ ਦਸਤਾਰ ਦੀ ਆਨ ਤੇ ਸ਼ਾਨ ਨੂੰ ਹੋਰ ਵੀ ਉੱਚਾ ਚੁੱਕਣ ਲਈ ਪ੍ਰੇਰਤ ਕੀਤਾ | ਧਰਮ ਪ੍ਰਚਾਰ ਕਮੇਟੀ ਮੈਂਬਰ ਕੁਲਜੀਤ ਸਿੰਘ 'ਸਿੰਘ ਬ੍ਰਦਰਜ਼' ਅਤੇ ਐਜੂਕੇਸ਼ਨਲ ਕਮੇਟੀ ਮੈਂਬਰ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਦਸਤਾਰਾਂ ਨੂੰ ਗੁਰੂ ਸਾਹਿਬ ਅਤੇ ਕੌਮ ਦੇ ਸ਼ਹੀਦਾਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਸਿਰ 'ਤੇ ਸਜਾਇਆ ਹੈ | ਉਨ੍ਹਾਂ ਦਸਤਾਰ ਨੂੰ ਸਿੱਖ ਕੌਮ ਦੀ ਸਵੈ-ਮਾਣ, ਅਣਖ ਅਤੇ ਉੱਚੇ ਕਿਰਦਾਰ ਦਾ ਪ੍ਰਤੀਕ ਦੱਸਿਆ | ਧਰਮ ਪ੍ਰਚਾਰ ਕਮੇਟੀ ਮੈਂਬਰ ਤਰਲੋਚਨ ਸਿੰਘ, ਹਰਮਨਜੀਤ ਸਿੰਘ ਅਤੇ ਗੁਰਭੇਜ ਸਿੰਘ ਨੇ ਦਸਤਾਰ ਮੁਕਾਬਲਿਆਂ ਦੇ ਆਯੋਜਨ ਲਈ ਮੈਨੇਜਮੈਂਟ, ਪਿ੍ੰਸੀਪਲਾਂ, ਨਿਰਣਾਇਕਾਂ ਅਤੇ ਸਟਾਫ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੌਰਾਨ ਨਿਰਣਾਇਕਾਂ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕੁਲਜੀਤ ਸਿੰਘ ਬਟਾਲਾ, ਵਿਕਰਮਜੀਤ ਸਿੰਘ ਵਲੋਂ ਨਿਭਾਈ ਗਈ ਅਤੇ ਮੰਚ ਦਾ ਸੰਚਾਲਨ ਬੀਬੀ ਸੁਖਜੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਨਿੱਜਰ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਏ.ਪੀ.ਐੱਸ.ਮਾਨ, ਡਾ. ਸੁਖਬੀਰ ਸਿੰਘ, ਬਲਵਿੰਦਰ ਸਿੰਘ ਬਵੇਜਾ, ਡਾ. ਜਸਵਿੰਦਰ ਕੌਰ ਮਾਹਲ, ਕੰਵਰ ਸੁਖਜਿੰਦਰ ਸਿੰਘ ਛੱਤਵਾਲ, ਪੀ.ਆਰ.ਓ ਸ੍ਰੀਮਤੀ ਮਨਜੀਤ ਕੌਰ ਸਮੇਤ ਸੀ.ਕੇ.ਡੀ ਸਕੂਲਾਂ ਦੇ ਪਿ੍ੰਸੀਪਲ ਅਤੇ ਸਟਾਫ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂ. ਕੇ. ਤੋਂ ਆਈ ਔਰਤ ਨੂੰ ਇਨਸਾਫ ਨਾ ਮਿਲਣ 'ਤੇ ਥਾਣੇ ਦਾ ਘਿਰਾਓ <br/> ਅਗਲੀ ਖ਼ਬਰ ਕੇਂਦਰੀ ਟੀਮ ਵਲੋਂ ਟਾਂਗਰਾ ਦਾਣਾ ਮੰਡੀ ਦਾ ਦੌਰਾ, ਕਣਕ ਖਰੀਦ ਦਾ ਲਿਆ ਜਾਇਜ਼ਾ <br/>
Ad Position 24