ਜੰਡਿਆਲਾ ਗੁਰੂ, 25 ਅਪ੍ਰੈਲ (ਜੋਸਨ)-ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ 26 ਅਪ੍ਰੈਲ ਐਤਵਾਰ ਨੂੰ ਭਾਈ ਘਨਈਆ ਜੀ ਹਾਲ, ਬਾਹਰਵਾਰ ਸ਼ੇਖ ਫੱਤਾ ਦਰਵਾਜ਼ਾ ਜੰਡਿਆਲਾ ਗੁਰੂ ਵਿਖੇ ਪੰਜਾਬ ਪੱਧਰ ਦੇ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਦੇ ਮੁਖੀ ਅਤੇ ਉਘੇ ਬਾਡੀ ਬਿਲਡਰ ਵਰਿੰਦਰ ਸੂਰੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਚੋ ਹਿੱਸਾ ਲੈਣ ਲਈ ਖਿਡਾਰੀ ਪਹੁੰਚ ਰਹੇ ਹਨ ਜੋ ਬੜੇ ਸੁਚੱਜੇ ਢੰਗ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ | ਸ੍ਰੀ ਵਰਿੰਦਰ ਸੂਰੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਮਿਸਟਰ ਪੰਜਾਬ, ਮਿਸਟਰ ਅੰਮਿ੍ਤਸਰ ਬਾਡੀ ਬਿਲਡਿੰਗ, ਬੈਂਚ ਪ੍ਰੈਸ, ਆਰਮ ਰੈਸਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ |