ਕਾਮਰੇਡ ਗੁਰਨਾਮ ਦਾਊਦ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਹੋਏ ਲੋਕ
ਰਈਆ, 10 ਸਤੰਬਰ-(ਸ਼ਰਨਬੀਰ ਸਿੰਘ ਕੰਗ)-ਦਰਦਨਾਕ ਸੜਕ ਹਾਦਸੇ ’ਚ ਦੁਖਦਾਈ ਵਿਛੋੜਾ ਦੇ ਗਏ ਨਾਮਵਰ ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਦੇ ਕਰੀਬੀ ਸਾਥੀ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਅਤੇ ਕੇਂਦਰੀ ਕਮੇਟੀ ਆਗੂ ਕਾਮਰੇਡ ਗੁਰਨਾਮ ਸਿੰਘ ਦਾਊਦ ਨਮਿਤ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਰਈਆ ਵਿਚ ਹੋਇਆ । ਇਸ ਦੌਰਾਨ ਵੱਡੀ ਗਿਣਤੀ ’ਚ ਹਾਜ਼ਰ ਹੋਏ ਲੋਕਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਰਈਆ, 10 ਸਤੰਬਰ-(ਸ਼ਰਨਬੀਰ ਸਿੰਘ ਕੰਗ)-ਦਰਦਨਾਕ ਸੜਕ ਹਾਦਸੇ ’ਚ ਦੁਖਦਾਈ ਵਿਛੋੜਾ ਦੇ ਗਏ ਨਾਮਵਰ ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਦੇ ਕਰੀਬੀ ਸਾਥੀ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਅਤੇ ਕੇਂਦਰੀ ਕਮੇਟੀ ਆਗੂ ਕਾਮਰੇਡ ਗੁਰਨਾਮ ਸਿੰਘ ਦਾਊਦ ਨਮਿਤ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਰਈਆ ਵਿਚ ਹੋਇਆ । ਇਸ ਦੌਰਾਨ ਵੱਡੀ ਗਿਣਤੀ ’ਚ ਹਾਜ਼ਰ ਹੋਏ ਲੋਕਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪ੍ਰਾਂਤ ਦੇ ਮਜ਼ਦੂਰ-ਮੁਲਾਜ਼ਮ ਤੇ ਤਬਕਾਤੀ ਸੰਗਠਨਾਂ ਦੇ ਸਿਰਮੌਰ ਆਗੂ ਅਮੋਲਕ ਸਿੰਘ, ਮਹੀਪਾਲ, ਪ੍ਰਸ਼ੋਤਮ ਸ਼ਰਮਾ, ਪ੍ਰੋ. ਗੋਪਾਲ ਸਿੰਘ ਬੁਟਰ, ਕਾ. ਪ੍ਰਸ਼ੋਤਮ ਸ਼ਰਮਾ, ਸੁਰਜਨ ਸਿੰਘ, ਗੁਰਜੰਟ ਸਿੰਘ ਮਾਨਸਾ, ਗੁਰਦਿਆਲ ਸਿੰਘ ਕੰਗ, ਕਿਰਪਾਲ ਸਿੰਘ ਖਾਲਸਾ, ਤੇਜਿੰਦਰ ਸਿੰਘ ਭੱਪੀ, ਰੌਬਿਨ ਮਾਨ, ਹਰਪ੍ਰੀਤ ਸਿੰਘ ਖਾਲਸਾ, ਪ੍ਰਕਾਸ਼ ਸਿੰਘ ਥੋਥੀਆਂ, ਮੰਗਲ ਸਿੰਘ ਟਾਂਡਾ, ਰਘਬੀਰ ਸਿੰਘ ਪਕੀਵਾਂ, ਨੱਥਾ ਸਿੰਘ ਡਡਵਾਲ, ਸ਼ਿਵ ਕੁਮਾਰ, ਸਰਬਜੀਤ ਗਿੱਲ, ਸਤੀਸ਼ ਰਾਣਾ, ਗੁਰਜੰਟ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਜੋਰਾ ਸਿੰਘ ਨਸਰਾਲੀ, ਮੁਕੇਸ਼ ਮਲੌਦ, ਦੇਵੀ ਕੁਮਾਰੀ, ਵਿਜੈ ਸੋਹਲ, ਭਗਵੰਤ ਸਮਾਉਂ, ਜਗਦੀਸ਼ ਚੰਦਰ, ਜਰਮਨਜੀਤ ਸਿੰਘ ਛੱਜਲਵੱਢੀ, ਸੁਖਵਿੰਦਰ ਸਿੰਘ ਡੈਨੀ, ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲ ਉਸਮਾ ਤਿੰਨੇਂ ਸਾਬਕਾ ਵਿਧਾਇਕ, ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਹਰਪ੍ਰੀਤ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਨਿਰਮਲ ਸਿੰਘ ਛੱਜਲਵੱਢੀ, ਕਾਮਰੇਡ ਬੱਬੂ ਬੁਟਾਰੀ, ਰਸ਼ਪਾਲ ਸਿੰਘ ਬੁਟਾਰੀ, ਪਰਵਿੰਦਰ ਸਿੰਘ ਪਿੰਦੂ, ਪਲਵਿੰਦਰ ਸਿੰਘ ਹਮਹਿਸਮਪੁਰ, ਗੁਰਨਾਮ ਸਿੰਘ ਭਿੰਡਰ, ਕਮਲ ਸਰਮਾ, ਹਰਿੰਦਰਪਾਲ ਕੌਰ ਬੁਟਾਰੀ, ਮਮਤਾ ਸ਼ਰਮਾ, ਆਪ ਆਗੂ ਰਜਿੰਦਰ ਸਿੰਘ ਸਹੋਤਾ ਹਾਜ਼ਰ ਸਨ।