29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਵੀਂ ਬਣ ਰਹੀ ਸੜਕ ’ਤੇ ਚੜਨ ਲਈ ਰੈਂਪ ਤਿਆਰ ਨਾ ਕੀਤੇ ਤਾਂ ਧਰਨੇ ਲਈ ਮਜਬੂਰ ਹੋਣਗੇ-ਔਜਲਾ

ਗੱਗੋਮਾਹਲ, 29 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਅੱਜ ਸਰਹੱਦੀ ਖੇਤਰ ਵਿਚ ਧੁੱਸੀ ਬੰਨ ’ਤੇ ਬਣ ਰਹੀ ਸੜਕ ਨਾਲ ਧੁੱਸੀ ਬੰਨ੍ਹ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ, ਜਿੱਥੇ ਕਿਸਾਨਾਂ ਨੇ ਆਪਣੀਆਂ ਤਕਲੀਫਾਂ ਦੱਸਦਿਆ ਉਹਨਾਂ ਨੂੰ ਕਿਹਾ ਕਿ ਧੁੱਸੀ ਬੰਨ੍ਹ ਪਹਿਲਾਂ ਨਾਲੋਂ ਉੱਚਾ ਕਰਕੇ ਸੜਕ ਬਣਾਈ ਜਾ ਰਹੀ ਹੈ ਪ੍ਰੰਤੂ ਧੁੱਸੀ ਪਾਰ ਤੋਂ ਗੰਨਾ ਤੇ ਫਸਲਾਂ ਮੰਡੀ ਤੱਕ ਪਹੁੰਚਾਉਣ ਲਈ ਬਣੇ ਰੈਂਪ (ਰਸਤੇ) ਨਹੀਂ ਬਣਾਏ ਜਾ ਰਹੇ ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਲੈ ਕੇ ਆਉਣ ਵਿਚ ਵੱਡੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਕਈ ਵਾਰੀ ਧੁੱਸੀ ’ਤੇ ਚੜਦਿਆਂ ਟਰੈਕਟਰ ਟਰਾਲੀਆਂ ਡਿੱਗ ਪੈਂਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਜਾਨੀ ਖਤਰਾ ਤਾਂ ਹੁੰਦਾ ਹੀ ਹੈ ਫਸਲਾਂ ਵੀ ਬਰਬਾਦ ਹੋ ਜਾਂਦੀਆਂ ਹਨ ।

Ad Position 21
No active advertisement
ਸੁੱਖ ਔਜਲਾ ਨੂੰ ਰੈਂਪਾਂ ਬਾਰੇ ਜਾਣਕਾਰੀ ਦਿੰਦੇ ਕਿਸਾਨ । ਤਸਵੀਰ : ਸੰਧੂ 30-10-2026
ਗੱਗੋਮਾਹਲ, 29 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਅੱਜ ਸਰਹੱਦੀ ਖੇਤਰ ਵਿਚ ਧੁੱਸੀ ਬੰਨ ’ਤੇ ਬਣ ਰਹੀ ਸੜਕ ਨਾਲ ਧੁੱਸੀ ਬੰਨ੍ਹ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ, ਜਿੱਥੇ ਕਿਸਾਨਾਂ ਨੇ ਆਪਣੀਆਂ ਤਕਲੀਫਾਂ ਦੱਸਦਿਆ ਉਹਨਾਂ ਨੂੰ ਕਿਹਾ ਕਿ ਧੁੱਸੀ ਬੰਨ੍ਹ ਪਹਿਲਾਂ ਨਾਲੋਂ ਉੱਚਾ ਕਰਕੇ ਸੜਕ ਬਣਾਈ ਜਾ ਰਹੀ ਹੈ ਪ੍ਰੰਤੂ ਧੁੱਸੀ ਪਾਰ ਤੋਂ ਗੰਨਾ ਤੇ ਫਸਲਾਂ ਮੰਡੀ ਤੱਕ ਪਹੁੰਚਾਉਣ ਲਈ ਬਣੇ ਰੈਂਪ (ਰਸਤੇ) ਨਹੀਂ ਬਣਾਏ ਜਾ ਰਹੇ ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਲੈ ਕੇ ਆਉਣ ਵਿਚ ਵੱਡੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਕਈ ਵਾਰੀ ਧੁੱਸੀ ’ਤੇ ਚੜਦਿਆਂ ਟਰੈਕਟਰ ਟਰਾਲੀਆਂ ਡਿੱਗ ਪੈਂਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਜਾਨੀ ਖਤਰਾ ਤਾਂ ਹੁੰਦਾ ਹੀ ਹੈ ਫਸਲਾਂ ਵੀ ਬਰਬਾਦ ਹੋ ਜਾਂਦੀਆਂ ਹਨ । ਇਥੇ ਹੀ ਬੱਸ ਨਹੀਂ ਸਗੋਂ ਉਹਨਾਂ ਐਸ.ਡੀ.ਐਮ.ਅਜਨਾਲਾ ਦੇ ਦਫ਼ਤਰ ਨਾਲ ਵੀ ਸੰਪਰਕ ਕਰਕੇ ਆਪਣਾ ਦੁੱਖ ਦੱਸਿਆ ਪਰ ਸੁਣਨ ਵਾਲਾ ਕੋਈ ਨਹੀਂ। ਜੇਕਰ ਇਹ ਰੈਂਪ ਨਾ ਬਣਾਏ ਗਏ ਤਾਂ ਧੁੱਸੀ ਬੰਨ ਤੋਂ ਪਾਰ ਖੇਤੀ ਕਰਦੇ ਕਿਸਾਨ ਬਰਬਾਦ ਹੋ ਜਾਣਗੇ। ਕਿਸਾਨਾਂ ਦੀਆਂ ਤਕਲੀਫਾਂ ਸੁਣਨ ਪਿਛੋਂ ਸੁੱਖ ਔਜਲਾ ਨੇ ਕਿਹਾ ਕਿ ਉਹ ਤੁਰੰਤ ਐਸ.ਡੀ.ਐਮ.ਅਜਨਾਲਾ ਨਾਲ ਸੰਪਰਕ ਕਰਕੇ ਰੈਂਪ ਬਣਾਉਣ ਲਈ ਬੇਨਤੀ ਕਰਨਗੇ। ਜੇਕਰ ਇਹਨਾਂ ’ਤੇ ਤੁਰੰਤ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਖੁਦ ਕਿਸਾਨਾਂ ਨਾਲ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਉਹਨਾਂ ਨਾਲ ਹਰਪ੍ਰੀਤ ਸਿੰਘ ਬੌਬੀ ਢਿੱਲੋਂ, ਪ੍ਰਧਾਨ ਕ੍ਰਿਪਾਲ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਕਿਸਾਨ ਆਗੂ ਪਰਗਟ ਸਿੰਘ ਸਮੇਤ ਕਈ ਕਿਸਾਨ ਹਾਜ਼ਰ ਸਨ । 29 ਏਐਸਆਰ31
Ad Position 22
No active advertisement
ਪਿਛਲੀ ਖ਼ਬਰ ਹਲਕਾ ਮਜੀਠਾ ਵਿਚ ‘ਆਪ’ ਦੇ ਐੱਸ.ਸੀ. ਵਰਕਰ ਆਪਣੇ ਹੱਕਾਂ ਲਈ ਇਕਜੁੱਟ ਹੋਣ – ਰਾਜ ਕੁਮਾਰ ਲੁੱਧੜ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਥੋਬਾ ਤੋਂ ਪਸ਼ੀਆ ਤੱਕ ਬਣ ਰਹੀ 15 ਕਿਲੋਮੀਟਰ ਦੀ ਸੜਕ ਦਾ ਕੀਤਾ ਨਿਰੀਖਣ
Ad Position 24