ਸੰਤ ਬਾਬਾ ਨੱਥਾ ਸਿੰਘ ਸਕੂਲ ਬੁਤਾਲਾ ਦੇ ਬੱਚੇ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਮੇਲੇ ਵਿਚ ਜੇਤੂ
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਬੱਚਿਆਂ ਨੇ ਵਿਦਿਆ ਦੇ ਨਾਲ ਬਾਲ ਸਭਿਆਚਰਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਬੀਤੇ ਦਿਨੀਂ ਲੋਕ ਮੰਚ ਸੰਸਥਾ ਅੰਮ੍ਰਿਤਸਰ ਵਲੋਂ 27ਵਾਂ ਇੰਟਰ ਸਕੂਲ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸੱਭਿਆਚਾਰਕ ਕਲਾ ਉਤਸਵ ਕਰਵਾਇਆ ਗਿਆ।
ਬਾਬਾ ਬਕਾਲਾ ਸਾਹਿਬ, 29 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਬੱਚਿਆਂ ਨੇ ਵਿਦਿਆ ਦੇ ਨਾਲ ਬਾਲ ਸਭਿਆਚਰਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਬੀਤੇ ਦਿਨੀਂ ਲੋਕ ਮੰਚ ਸੰਸਥਾ ਅੰਮ੍ਰਿਤਸਰ ਵਲੋਂ 27ਵਾਂ ਇੰਟਰ ਸਕੂਲ ਡਾ: ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸੱਭਿਆਚਾਰਕ ਕਲਾ ਉਤਸਵ ਕਰਵਾਇਆ ਗਿਆ। ਇਸ ਕਲਾ ਉਤਸਵ ਵਿਚ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਗੀਤ/ਲੋਕ ਗੀਤ ਮੁਕਾਬਲੇ ਸੀਨੀਅਰ ਵਿਚ ਮਨਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਨਵਪ੍ਰੀਤ ਕੌਰ ਨੇ ਪੰਜਾਬੀ ਗੀਤ/ਲੋਕ ਗੀਤ ਜੂਨੀਅਰ ਮੁਕਬਲੇ ਵਿਚ ਕੰਸੋਲੇਸ਼ਨ ਪ੍ਰਾਈਜ਼ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੰਤ ਬਾਬਾ ਸੁਰਜਨ ਸਿੰਘ ਅਤੇ ਪ੍ਰਿੰ: ਮੈਡਮ ਰੁਪਿੰਦਰ ਕੌਰ ਨੇ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੋਆਰਡੀਨੇਟਰ ਸ. ਜਸਬੀਰ ਸਿੰਘ ਚਾਹਲ, ਸੰਗੀਤ ਅਧਿਆਪਕ ਵਰਿੰਦਰ ਸਿੰਘ ਅਤੇ ਜੇਤੂ ਵਿਦਿਆਰਥੀ ਹਾਜ਼ਰ ਸਨ।