ਕੱਥੂਨੰਗਲ, 26 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਹਲਕੇ ਦੇ ਪਿੰਡ ਨਾਗ ਖੁਰਦ ਵਿਖੇ ਠੇਕੇਦਾਰ ਜਗੀਰ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕਰਨ ਉਪਰੰਤ ਆਪਣੇ ਦਫ਼ਤਰ ਕੱਥੂਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਬਦਲਾਅ ਦੇ ਨਾਂਅ 'ਤੇ ਬਣੀ ਆਮ ਆਦਮੀ ਪਾਰਟੀ ਦੇ ਵੱਡੇ ਸੱਤ ਆਗੂਆਂ ਤੇ ਰਾਜ ਸਭਾ ਦੇ ਮੈਂਬਰਾਂ ਨੇ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਬਦਲਾਅ ਕਰ ਦਿੱਤਾ | ਸੱਚਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਸੂਝਵਾਨ ਲੋਕਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਮਝਾਉਣ ਦਾ ਪੂਰਾ ਯਤਨ ਕੀਤਾ ਸੀ ਕਿ ਇਸ ਪਾਰਟੀ ਦਾ ਕੋਈ ਵਜੂਦ ਨਹੀਂ ਇਸ ਨੇ ਰੇਤ ਦੇ ਪਹਾੜ ਵਾਂਗ ਜਲਦ ਠੁੱਸ ਹੋ ਜਾਣਾ ਹੈ ਪਰ ਪੰਜਾਬ ਦੇ ਭੋਲੇ ਭਾਲੇ ਲੋਕ ਇਨ੍ਹਾਂ ਦੇ ਝੂਠੇ ਲਾਰਿਆਂ ਤੇ ਵਾਅਦਿਆਂ 'ਚ ਆ ਗਏ ਤੇ ਰਿਕਾਰਡ ਤੋੜ ਸੀਟਾਂ ਨਾਲ ਜਿਤਾ ਕੇ ਇਨ੍ਹਾਂ ਦੀ ਸਰਕਾਰ ਬਣਾ ਦਿੱਤੀ ਬੱਸ ਫੇਰ ਕੀ ਸੀ ਅੱਜ ਸਵਾ ਚਾਰ ਸਾਲ ਬੀਤ ਜਾਣ 'ਤੇ ਵੀ ਕਿਸੇ ਨੇ ਸੁੱਖ ਦਾ ਸਾਹ ਨਹੀਂ ਲਿਆ ਨਸ਼ਾ, ਲੁੱਟਾਂ ਖੋਹਾਂ, ਕਤਲ, ਗੈਂਗਸਟਰ ਤੇ ਬੇਰੁਜ਼ਗਾਰੀ ਚਰਨ ਸੀਮਾ 'ਤੇ ਪਹੁੰਚ ਗਈ ਤੇ ਸੂਬਾ ਲੱਖਾਂ ਕਰੋੜ ਕਰਜ਼ੇ ਦੇ ਬੋਝ ਥੱਲੇ ਹੈ ਇਸ ਸਰਕਾਰ ਦਾ ਹੁਣ ਅਸਲੀ ਪਤਨ ਸ਼ੁਰੂ ਹੋਇਆ ਹੈ | ਇਸ ਮੌਕੇ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜਪਾਲ ਸਿੰਘ, ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਸੋਨਾ, ਮੈਂਬਰ ਗੁਰਿੰਦਰ ਸਿੰਘ ਨਾਗ ਕਲਾਂ, ਜੈਮਲ ਸਿੰਘ, ਪ੍ਰਧਾਨ ਸਿੰਘ, ਤਰਸੇਮ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਰਮਨਬੀਰ ਸਿੰਘ, ਸਰਬਜੀਤ ਸਿੰਘ, ਅਮਰ ਸਿੰਘ, ਰੂੜ ਸਿੰਘ, ਸੋਨਾ ਸਿੰਘ, ਦਲਬੀਰ ਸਿੰਘ, ਖ਼ਜ਼ਾਨ ਸਿੰਘ, ਕਰਨਬੀਰ ਸਿੰਘ, ਜਗਮਾਨ ਸਿੰਘ, ਦਲਜੋਧ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਇੰਦਰ ਮਸੀਹ, ਗੁਰਪਾਲ ਸਿੰਘ ਸੇਠ,ਪਰਵੇਜ ਮਸੀਹ,ਸੁਲੱਖਣ ਸਿੰਘ, ਡਾ. ਸਖਵਿੰਦਰ ਸਿੰਘ, ਡਾ. ਮੋਹਨ ਸਿੰਘ, ਨਰਿੰਦਰ ਸਿੰਘ ਕੰਬੋਜ, ਪਰਮਜੀਤ ਸਿੰਘ, ਅਨੋਖ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ ਮਜਵਿੰਡ, ਯੂਥ ਆਗੂ ਸੰਨੀ ਕੱਥੂਨੰਗਲ ਖੁਰਦ, ਸੁਖਵਿੰਦਰ ਸਿੰਘ ਆਰਮ, ਲਾਡੀ ਮਜੀਠਾ, ਵਿਜੇ ਕੁਮਾਰ, ਬਲਵਿੰਦਰ ਸਿੰਘ ਲੁੱਧੜ ਤੇ ਹੋਰ ਵੀ ਆਗੂ ਹਾਜ਼ਰ ਸਨ |
ਆਮ ਆਦਮੀ ਪਾਰਟੀ ਦਾ ਪਤਨ ਹੋਇਆ ਸ਼ੁਰੂ-ਸੱਚਰ <br/>
ਅਜੀਤ ਡੈਸਕ
27-04-2026