ਰਮਦਾਸ, 28 ਅਪ੍ਰੈਲ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਦੇ ਚਾਰ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਸਗੋਂ ਪੰਜਾਬ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਰਮਦਾਸ ਵਿਖੇ ਗੱਲਬਾਤ ਦੌਰਾਨ ਕੀਤਾ | ਸਮਰਾ ਨੇ ਕਿਹਾ ਕਿ 'ਆਪ' ਸਰਕਾਰ ਤੋਂ ਪੰਜਾਬ ਦੇ ਸੂਝਵਾਨ ਲੋਕ ਖਹਿੜਾ ਛੁਡਵਾਉਣ ਲਈ ਉਤਾਵਲੇ ਪਏ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਮਦਾਸ ਤੇ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਤਿਹਾਸਿਕ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਪੀ.ਏ. ਗੁਰਭੇਜ ਸਿੰਘ ਭੱਟੀ, ਮੈਨੇਜਰ ਪ੍ਰਗਟ ਸਿੰਘ ਤੇੜਾ, ਹਰਪਾਲ ਸਿੰਘ ਅਜਨਾਲਾ, ਤੇਰਿੰਦਰ ਸ਼ੇਰ ਸਿੰਘ, ਅਮਰਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਸੋਨਾ, ਜਗਦੀਸ਼ ਸਿੰਘ ਭੋਲਾ, ਯੂਥ ਸਕੱਤਰ ਐਡਵੋਕੇਟ ਅਤੁਲ ਸ਼ਰਮਾ, ਨੰਬਰਦਾਰ ਕਰਨਬੀਰ ਸਿੰਘ, ਡਾ. ਗੋਪੀ, ਤਰਸੇਮ ਲਾਲ ਨਈਅਰ, ਰਿੰਕੂ, ਮਲਵਿੰਦਰ ਸਿੰਘ ਮਿੰਟੂ, ਹਰਜਿੰਦਰ ਸਿੰਘ ਮਲਕ, ਜਸਕਰਨ ਸਿੰਘ ਰੰਧਾਵਾ, ਸੇਵਾ ਮੁਕਤ ਐੱਸ.ਡੀ.ਓ. ਰਾਜ ਕੁਮਾਰ, ਜੋਗਿੰਦਰਪਾਲ, ਜਗਜੀਤ ਸਿੰਘ, ਮੰਨੂ ਰੰਧਾਵਾ, ਬਚਨ ਲਾਲ, ਫੌਜੀ ਪਰਮਜੀਤ ਸਿੰਘ, ਅਮਨ, ਤਰਸੇਮ ਸਿੰਘ ਸੇਮਾ, ਲੱਕੀ, ਹਰਪ੍ਰੀਤ ਸਿੰਘ, ਇੰਚਾ: ਰਣਜੀਤ ਸਿੰਘ ਸੂਫੀਆਂ, ਗੁਰਬੀਰ ਸਿੰਘ ਬੀਰਾ, ਲਵਪ੍ਰੀਤ ਸਿੰਘ ਥੋਬਾ, ਸ਼ਮਸ਼ੇਰ ਸਿੰਘ ਝੰਗੀ ਆਦਿ ਅਕਾਲੀ ਵਰਕਰ ਮੌਜੂਦ ਸਨ |
ਨਗਰ ਕੌਂਸਲ ਰਮਦਾਸ ਤੇ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ 'ਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ-ਸਮਰਾ <br/>
ਅਜੀਤ ਡੈਸਕ
29-04-2026