ਓਠੀਆਂ, 28 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਐਕਸਾਈਜ਼ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ | ਜਦੋਂ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿਚ ਥਾਣਾ ਭਿੰਡੀਸੈਦਾਂ ਦੇ ਪਿੰਡਾਂ 'ਚ ਵੱਖ-ਵੱਖ ਜਗ੍ਹਾ ਛਾਪੇਮਾਰੀ ਦੌਰਾਨ 9 ਦੇ ਕਰੀਬ ਤਰਪਾਲਾਂ, 9 ਡਰੰਮਾਂ 'ਚੋਂ ਨਾਜਾਇਜ਼ ਕੱਚੀ ਲਾਹਣ ਜੋ ਕਿ ਪਿੰਡ ਵਿਚ ਲਾਵਾਰਿਸ ਜਗ੍ਹਾ 'ਚ ਦੱਬ ਕੇ ਰੱਖੀ, ਕਰੀਬ 11 ਹਜ਼ਾਰ ਲਾਵਾਰਿਸ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ | ਇਸ ਮੌਕੇ ਜੀ. ਐੱਮ. ਗੁਰਪ੍ਰੀਤ ਸਿੰਘ ਉਪਲ, ਜੀ. ਐੱਮ. ਜਤਿੰਦਰ ਸਿੰਘ, ਜੀ. ਐੱਮ. ਤੇਜੀ, ਜੀ. ਐੱਮ. ਰਵੀ ਸ਼ਰਮਾ, ਜੀ. ਐੱਮ. ਦਿਆਲ ਸਿੰਘ, ਠੇਕਾ ਇੰਚਾਰਜ, ਮਾਂਜੂ ਚੋਗਾਵਾਂ, ਠੇਕਾ ਇੰਚਾਰਜ ਸੁਲੱਖਣ, ਠੇਕਾ ਇੰਚਾਰਜ ਸਾਬਾ ਖਲੇਰਾ, ਜੀ. ਐੱਚ.ਸੀ. ਸੇਵਾ ਸਿੰਘ, ਐੱਚ.ਸੀ. ਗੁਰਪ੍ਰੀਤ ਸਿੰਘ, ਐੱਚ.ਸੀ. ਦਲਜੀਤ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ |