ਨਵਾਂ ਪਿੰਡ, 28 ਅਪ੍ਰੈਲ (ਜਸਪਾਲ ਸਿੰਘ )-ਕਿੱਤਾ ਮੁੱਖੀ ਸਿੱਖਿਆ ਸੰਸਥਾ 'ਯੂਨਾਈਟਿਡ ਆਈ.ਟੀ.ਆਈ., ਤੀਰਥਪੁਰ' ਸਮੂਹ 'ਚ 2 ਸਾਲਾ ਨਵੇਂ ਵਿੱਦਿਅਕ ਸੈਸ਼ਨ 2026-2028 ਇਲੈਕਟ੍ਰੀਸ਼ਨ ਅਤੇ 1 ਸਾਲਾ ਪਲੰਬਰ ਤੇ ਵੈੱਲਡਰ ਦੀ ਸ਼ੁਰੂਆਤ ਤੇ ਅਰਦਾਸ ਦਿਵਸ ਮਨਾਇਆ ਗਿਆ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਬੇਅੰਤ ਸਿੰਘ ਨਿੱਬਰ, ਪਿ੍ੰ. ਹਰਜੋਤ ਸਿੰਘ ਨਿੱਬਰ ਤੇ ਮੁੱਖ ਪ੍ਰਬੰਧਕਾ ਮੋਹਨਬੀਰ ਕੌਰ ਵਲੋਂ ਸਮੂਹ ਸਟਾਫ ਨਾਲ ਸੰਗਤੀ ਰੂਪ 'ਚ ਸ੍ਰੀ ਸੁਖਮਨੀ ਸਾਹਿਬ, ਚੌਪਈ ਸਹਿਬ ਤੇ ਸ੍ਰੀ ਅਨੰਦ ਸਾਹਿਬ ਪਾਠ ਦੇ ਜਾਪ ਕੀਤੇ ਗਏ | ਭੋਗ ਉਪਰੰਤ ਗ੍ਰੰਥੀ ਸਿੰਘ ਵਲੋਂ ਗੁਰਮਤਿ ਵਿਚਾਰਾਂ ਨਾਲ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ ਤੇ ਨਵੇਂ ਸਾਲ ਦੀ ਆਗਿਆ ਤੇ ਸੰਸਥਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਇਸ ਮੌਕੇ ਪਿ੍ੰ. ਹਰਜੋਤ ਸਿੰਘ ਵਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਸੰਸਥਾ ਵਿਖੇ ਕਰਵਾਏ ਜਾ ਰਹੇ ਕੋਰਸਾਂ ਇਲੈਕਟ੍ਰੀਸ਼ਨ, ਪਲੰਬਰ ਤੇ ਵੈੱਲਡਰ ਆਦਿ ਕਰਨ ਤੋਂ ਬਾਅਦ ਸਰਕਾਰੀ ਨੌਕਰੀਆਂ 'ਤੇ ਖੁਦ ਦਾ ਕਾਰੋਬਾਰ ਕਰਨ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ | ਉਪਰੰਤ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਮੁੱਖੀ, ਸਰਪੰਚ, ਪੰਚ ਤੇ ਕਿਸਾਨ ਜਥੇਬੰਦੀ ਆਗੂ ਹਾਜ਼ਰ ਸਨ |