15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਰਕਾਰੀ ਪ੍ਰਾਇਮਰੀ ਸਕੂਲ ਅਰਜਨ ਮਾਂਗਾ ਵਿਖੇ ਕਮਰਿਆਂ ਦਾ ਕੀਤਾ ਉਦਘਾਟਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਚੌਂਕ ਮਹਿਤਾ, 2 ਮਈ (ਧਰਮਿੰਦਰ ਸਿੰਘ ਭੰਮਰਾ)-ਪਿੰਡ ਅਰਜਨ ਮਾਂਗਾ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਚੇਅਰਮੈਨ ਤੇ ਲੋਕ ਸਭਾ ਹਲਕਾ ਅੰਮਿ੍ਤਸਰ ਦੇ ਇੰਚਾਰਜ਼ ਜਸਕਰਨ ਬੰਦੇਸ਼ਾ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਵਿਚ ਪੰਜਾਬ ਦੇ ਹਰ ਸਕੂਲ ਦੇ ਮੁੱਢਲੇ ਢਾਂਚੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਤੇ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ ਸਰਕਾਰ ਦਿਲ ਖੋਲ ਕੇ ਸਕੂਲ ਹਸਪਤਾਲ ਤੇ ਨਹਿਰਾਂ 'ਤੇ ਖਰਚ ਕਰ ਕੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਲੋਕਾਂ ਨੂੰ ਇਨ੍ਹਾਂ ਦਾ ਜ਼ਰੂਰ ਲਾਭ ਲੈਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਨਾਲ ਮਾਝਾ ਜੋਨ ਇੰਚਾਰਜ਼ ਮੀਡੀਆ ਵਿੰਗ ਅਰਵਿੰਦਰ ਸਿੰਘ ਭੱਟੀ, ਹਲਕਾ ਮਜੀਠਾ ਸੰਗਠਨ ਇੰਚਾਰਜ਼ ਕਿਰਪਾਲ ਸਿੰਘ, ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਮਜੀਠਾ ਨਿਸ਼ਾਨ ਸਿੰਘ ਅਰਜਨ ਮਾਂਗਾ, ਐਲੀਮੈਂਟਰੀ ਸਕੂਲ ਅਰਜਨ ਮਾਂਗਾ ਹੈੱਡ ਮਾ. ਗੁਰਬਿੰਦਰ ਸਿੰਘ, ਮਿਡਲ ਸਕੂਲ ਅਰਜਨ ਮਾਂਗਾ ਹੈੱਡ ਮਾ. ਮਨਮੋਹਨ ਸਿੰਘ, ਪਿ੍ੰਸੀਪਲ ਗੁਰਮੁੱਖ ਸਿੰਘ, ਰਣਧੀਰ ਸਿੰਘ, ਮਨਜੀਤ ਸਿੰਘ, ਸੁਖਪਾਲ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਮੁਖੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖ ਹਿਤਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਜ਼ਬੂਤ ਕਰਨਾ ਸਮੇਂ ਦੀ ਮੰਗ-ਭਾਈ ਤਾਲਬਪੁਰਾ ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24