15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੀ.ਡੀ.ਪੀ.ਓ. ਮਜੀਠਾ ਦੀ ਕਥਿਤ ਮਿਲੀਭੁਗਤ ਨਾਲ ਸੱਤਾਧਾਰੀ ਪਾਰਟੀ ਕਰਵਾ ਰਹੀ ਨਾਜਾਇਜ਼ ਕਬਜ਼ੇ-ਸੱਚਰ <br/>

Ad Position 21
repet_subhas-goyals [Copy P29]
ਪਿੰਡ ਅਠਵਾਲ ਬਲਾਕ ਮਜੀਠਾ ਦੇ ਲੋਕ ਸਰਪੰਚ ਦੀ ਮਿਲੀਭੁਗਤ ਨਾਲ ਪੰਚਾਇਤੀ ਛੱਪੜ ਤੇ ਜ਼ਮੀਨ ਉੱਪਰ ਹੋਏ ਨਾਜਾਇਜ਼ ਕਬਜ਼ੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਲ ਕਾਂਗਰਸੀ ਆਗੂ ਭਗਵੰਤ ਪਾਲ ਸੱਚਰ ਤੇ ਹੋਰ ਕਾਂਗਰਸੀ ਵਰਕਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 03-05-2026
ਮਜੀਠਾ, 2 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਹਲਕਾ ਮਜੀਠਾ ਦੇ ਬਲਾਕ ਮਜੀਠਾ ਅਧੀਨ ਪੈਂਦੇ ਪਿੰਡ ਅਠਵਾਲ ਵਿਚ ਸੱਤਾਧਾਰੀ ਪਾਰਟੀ ਦੇ ਸਰਪੰਚ ਵਲੋਂ ਆਪਣੇ ਚਹੇਤਿਆਂ ਨੂੰ ਪੰਚਾਇਤੀ ਛੱਪੜ 'ਤੇ ਕਥਿਤ ਤੌਰ 'ਤੇ ਜ਼ਬਰਦਸਤੀ ਕਬਜ਼ੇ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਸਾਥੀਆਂ ਸਮੇਤ ਪਿੰਡ ਵਿਚ ਜਾਕੇ ਪਿੰਡ ਵਾਸੀਆਂ ਦੀ ਮੌਕੇ 'ਤੇ ਗੱਲਬਾਤ ਸੁਣੀ ਤੇ ਮੌਕਾ ਵੀ ਵੇਖਿਆ, ਪਿੰਡ ਵਾਸੀਆਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਿਲ ਸਨ | ਪਿੰਡ ਦੇ ਸਾਬਕਾ ਮੈਂਬਰ ਪੰਚਾਇਤ ਜਤਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਵਲੋਂ ਆਪਣੇ ਚਹੇਤੇ ਮੈਂਬਰ ਪੰਚਾਇਤ, ਸਾਬਕਾ ਸਰਪੰਚ ਤੇ ਹੋਰਨਾਂ ਨੂੰ ਵੀ ਛੱਪੜ ਤੇ ਕਥਿਤ ਤੌਰ 'ਤੇ ਨਾਜਾਇਜ ਕਬਜ਼ੇ ਕਰਵਾਏ ਹਨ , ਜਿਸ ਸੰਬੰਧੀ ਬਾਰ ਬਾਰ ਬੀਡੀਪੀਓ ਮਜੀਠਾ ਨੂੰ ਮਿਲਕੇ ਵੀ ਤੇ ਲਿਖਤੀ ਤੌਰ 'ਤੇ ਵੀ ਕਿਹਾ ਗਿਆ ਕਿ ਸੰਬੰਧਿਤ ਮਹਿਕਮੇਂ ਕੋਲੋਂ ਨਿਸ਼ਾਨ ਦੇਹੀ ਕਰਵਾ ਕੇ ਇਨ੍ਹਾਂ ਕੋਲੋਂ ਪੰਚਾਇਤੀ ਜ਼ਮੀਨ 'ਤੇ ਛੱਪੜ ਦਾ ਕਬਜ਼ਾ ਛੁਡਾਇਆ ਜਾਵੇ, ਪਰ ਬੀ. ਡੀ. ਪੀ. ਓ. ਉਲਟਾ ਉਨ੍ਹਾਂ ਨੂੰ ਹੀ ਬੇਇੱਜ਼ਤ ਕਰਕੇ ਵਾਪਸ ਮੋੜ ਦਿੰਦਾ ਹੈ | ਇਸ ਸੰਬੰਧੀ ਬੀ. ਡੀ. ਪੀ. ਓ. ਮਜੀਠਾ ਅਮਨਦੀਪ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲੇ ਸੰਬੰਧੀ ਦਰਖ਼ਾਸਤ ਉਨ੍ਹਾਂ ਨੂੰ ਮਿਲੀ ਹੈ ਪੰਚਾਇਤ ਦਾ ਮਤਾ ਪਾ ਕੇ ਸੰਬੰਧਿਤ ਵਿਭਾਗ ਨੂੰ ਜ਼ਮੀਨ ਤੇ ਛੱਪੜ ਦੀ ਨਿਸ਼ਾਨਦੇਈ ਕਰਨ ਲਈ ਲਿਖ ਦਿੱਤਾ ਗਿਆ ਹੈ ਜਲਦੀ ਮਾਮਲੇ ਦਾ ਹੱਲ ਹੋ ਜਾਵੇਗਾ | ਉਧਰ ਐੱਸ. ਐੱਚ. ਓ. ਕਰਮਪਾਲ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਦਰਖ਼ਾਸਤ ਦੇ ਆਧਾਰ 'ਤੇ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਸੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿਸੇ ਨਾਲ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਨਵਤੇਜਪਾਲ ਸਿੰਘ, ਨਵਦੀਪ ਸਿੰਘ ਸੋਨਾ ਮਜੀਠਾ, ਨਿਸ਼ਾਨ ਸਿੰਘ ਦਬੁਰਜੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇਅ 354 ਬਣਾਉੇਣ ਮੌਕੇ ਨਿਰਮਾਣ ਕੰਪਨੀ ਵਲੋਂ ਦਿੱਤੇ ਗਲਤ ਰਸਤੇ ਤੇ ਰੈਂਪਾ ਕਾਰਨ ਵਾਪਰਦੇ ਹਾਦਸਿਆਂ ਤੋਂ ਦੁਖ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸੁਸਾਇਟੀ ਵਲੋ ਮਜ਼ਦੂਰ ਦਿਵਸ ਮਨਾਇਆ <br/>
Ad Position 24