15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਛੱਪੜ ਦੀ ਜ਼ਮੀਨ ਉੱਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਭਾਰੀ ਪੁਲਿਸ ਫੋਰਸ ਨਾਲ ਵੱਖ-ਵੱਖ ਮਹਿਕਮੇਂ ਪਹੁੰਚੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅਟਾਰੀ, 2 ਮਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਪਿੰਡ ਰਣਗੜ੍ਹ ਵਿਖੇ ਗ੍ਰਾਮ ਪੰਚਾਇਤ ਦੀ ਜ਼ਮੀਨ ਉੱਪਰ ਕੁਝ ਲੋਕਾਂ ਵਲੋਂ ਲੰਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ | ਸੰਬੰਧਿਤ ਵਿਭਾਗ ਦੇ ਦਖਲ ਦੇਣ ਤੋਂ ਬਾਅਦ ਵੀ ਉਹ ਕਬਜ਼ਾ ਨਹੀਂ ਛੱਡ ਰਹੇ ਸਨ | ਮੌਜੂਦਾ ਸਰਪੰਚ ਸੁਮਨਪ੍ਰੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਵਲੋਂ ਬੀ. ਡੀ. ਪੀ. ਓ. ਬਲਾਕ ਅਟਾਰੀ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਸਨ | ਇਸ ਬਾਅਦ ਸਰਕਾਰ ਵਲੋਂ ਕਾਰਵਾਈ ਕਰਦੇ ਹੋਏ ਸਖ਼ਤ ਐਕਸ਼ਨ ਲਿਆ ਗਿਆ ਅਤੇ 51 ਨੰਬਰ ਆਬਾਦੀ ਦੇ ਰਕਬੇ ਦੀ ਨਿਸ਼ਾਨ ਦੇਹੀ ਕਰਵਾ ਕੇ ਕਬਜ਼ਾ ਹਟਾ ਕੇ ਗ੍ਰਾਮ ਪੰਚਾਇਤ ਰਣਗੜ੍ਹ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਸ਼ਮਸ਼ੇਰ ਸਿੰਘ ਰਣਗੜ੍ਹ ਅਤੇ ਸਾਬਕਾ ਸਰਪੰਚ ਹਰਜੀਤ ਸਿੰਘ ਰਣਗੜ੍ਹ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਸਰਪੰਚ ਬੀਬੀ ਸੁਮਨਪ੍ਰੀਤ ਕੌਰ ਅਤੇ ਉਕਤਾਂ ਨੇ ਗੱਲਬਾਤ ਕਰਦੇ ਦੱਸਿਆ ਕਿ 51 ਨੰਬਰ ਆਬਾਦੀ ਦੇ ਛੱਪੜ ਦੀ ਨਿਸ਼ਾਨਦੇਹੀ ਕਰਨ ਲਈ ਨਾਇਬ ਤਹਸੀਲਦਾਰ ਅਟਾਰੀ ਦੀ ਅਗਵਾਈ ਵਾਲੀ ਟੀਮ ਵਿਚ ਸੀਨੀਅਰ ਪਟਵਾਰੀ ਬਲਰਾਜ ਸਿੰਘ ਅਟਾਰੀ, ਕਾਨੂੰਨਗੋ ਰਮਨ ਕੁਮਾਰ, ਬੀ. ਡੀ. ਪੀ. ਓ. ਬਲਾਕ ਅਟਾਰੀ ਦੀ ਅਗਵਾਈ ਵਿਚ ਸੈਕਟਰੀ ਹੀਰਾ ਸਿੰਘ ਦੀ ਟੀਮ ਵੀ ਮੌਜੂਦ ਸੀ | ਇਸ ਮੌਕੇ ਡੀ. ਐੱਸ. ਪੀ. ਅਟਾਰੀ ਯਾਦਵਿੰਦਰ ਸਿੰਘ, ਐੱਸ. ਐੱਚ. ਓ. ਥਾਣਾ ਘਰਿੰਡਾ ਸੱਤਪਾਲ ਸਿੰਘ, ਐੱਸ. ਐੱਚ. ਓ. ਸ਼ਮਸ਼ੇਰ ਸਿੰਘ ਥਾਣਾ ਭਿੰਡੀ ਸੈਦਾਂ ਅਤੇ ਪੁਲਿਸ ਚੌਂਕੀ ਕਾਹਨਗੜ੍ਹ ਦੇ ਇੰਚਾਰਜ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਪਹੁੰਚੀ ਹੋਈ ਸੀ, ਜਿਨ੍ਹਾਂ ਵਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਗ੍ਰਾਮ ਪੰਚਾਇਤ ਨੂੰ ਨਿਸ਼ਾਨ ਲਗਵਾ ਕੇ ਦੇ ਦਿੱਤੇ ਗਏ | ਪਟਵਾਰੀ ਬਲਰਾਜ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਚਾਇਤ ਵਿਭਾਗ ਬਲਾਕ ਅਟਾਰੀ ਦੇ ਹੁਕਮਾਂ ਅਨੁਸਾਰ ਨਿਸ਼ਾਨਦੇਹੀ ਕੀਤੀ ਗਈ ਹੈ | ਸਰਪੰਚ ਸੁਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਜਮੀਨ ਵਿਚ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਵਿਕਾਸ ਕਾਰਜ ਕਰਵਾਵਾਂਗੇ ਅਤੇ ਪਿੰਡ ਦੇ ਨਿਕਾਸੀ ਪਾਣੀ ਲਈ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ 51 ਨੰਬਰ ਆਬਾਦੀ ਦੀ 113 ਕਨਾਲਾਂ ਜ਼ਮੀਨ ਵਿਚ ਪਾਣੀ ਦੀ ਨਿਕਾਸੀ ਵਾਲਾ ਛੱਪੜ ਵੀ ਮੌਜੂਦ ਸੀ ਜਿਸ ਉੱਪਰ ਕਬਜ਼ੇ ਸਨ ਜੋ ਛੁਡਵਾ ਲਏ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ <br/> ਅਗਲੀ ਖ਼ਬਰ ਮਹਾਰਾਜਾ ਸਪੋਰਟਸ ਅਕੈਡਮੀ ਦਾ ਓਲੰਪੀਅਨ ਸ਼ਮਸ਼ੇਰ ਸਿੰਘ ਅਟਾਰੀ ਵਲੋਂ ਉਦਘਾਟਨ <br/>
Ad Position 24