ਮਜੀਠਾ, 4 ਮਈ (ਮਨਿੰਦਰ ਸਿੰਘ ਸੋਖੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਕਲ ਮਜੀਠਾ ਦੇ ਪ੍ਰਧਾਨ ਜਸਪਾਲ ਸਿੰਘ ਨਵੇਂ ਨਾਗ ਦੀ ਅਗਵਾਈ ਵਿਚ ਕਿਸਾਨਾਂ ਨੇ ਮਹਿਕਮਾ ਪਾਵਰਕਾਮ ਵਲੋਂ ਰਣਬੀਰ ਸਿੰਘ ਪਿੰਡ ਨਾਗ ਕਲਾਂ ਅਤੇ ਦਿਆਲ ਚੰਦ ਨਾਗ ਕਲਾਂ ਦੇ ਘਰਾਂ ਵਿਚ ਪ੍ਰੀ ਪੇਡ ਸਮਾਰਟ ਮੀਟਰ ਲਗਾਏ ਸਨ ਉਹ ਉਤਾਰ ਕੇ ਜੇ. ਈ. ਰਮਨ ਕੁਮਾਰ ਦੇ ਹਵਾਲੇ ਕਰ ਦਿੱਤੇ | ਗੱਲਬਾਤ ਕਰਦਿਆਂ ਸਰਕਲ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਜਥੇਬੰਦੀ ਹਲਕੇ ਵਿਚ ਕਿਧਰੇ ਵੀ ਪ੍ਰੀ ਪੇਡ ਸਮਾਰਟ ਮੀਟਰ ਨਹੀਂ ਲੱਗਣ ਦੇਵੇਗੀ ਅਗਰ ਮਹਿਕਮੇਂ ਨੇ ਜ਼ਬਰਦਸਤੀ ਇਹ ਮੀਟਰ ਲਗਾਏ ਤਾਂ ਇਸੇ ਤਰ੍ਹਾਂ ਉਤਾਰ ਕੇ ਮਹਿਕਮੇਂ ਦੇ ਹਵਾਲੇ ਕੀਤੇ ਜਾਣਗੇ | ਇਸ ਮੌਕੇ ਰਾਜ ਸਿੰਘ ਨਾਗ ਕਲਾਂ, ਮੁਖਵੰਤ ਸਿੰਘ ਆਬਾਦੀ ਵਰਪਾਲ, ਨਵਪ੍ਰੀਤ ਸਿੰਘ ਨਾਗ ਕਲਾਂ, ਨਰਿੰਦਰ ਸਿੰਘ, ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਸਿਮਰਜੀਤ ਸਿੰਘ, ਲਖਵਿੰਦਰ ਸਿੰਘ, ਕਵਲਜੀਤ ਸਿੰਘ, ਸਾਬ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
ਕਿਰਤੀ ਕਿਸਾਨ ਯੂਨੀਅਨ ਨੇ ਸਮਾਰਟ ਮੀਟਰ ਲਾਹ ਕੇ ਮਹਿਕਮੇ ਦੇ ਹਵਾਲੇ ਕੀਤੇ <br/>
ਅਜੀਤ ਡੈਸਕ
05-05-2026