07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਐੱਨ.ਐੱਸ. ਗਲੋਬਲ ਇੰਮੀਗ੍ਰੇਸ਼ਨ ਦੇ ਮਾਲਕ ਤੇ ਇਕ ਔਰਤ ਖ਼ਿਲਾਫ਼ ਮੁਕੱਦਮਾ ਦਰਜ <br/>

Ad Position 21
No active advertisement
ਅਜੀਤ ਡੈਸਕ 05-05-2026
ਬਾਬਾ ਬਕਾਲਾ ਸਾਹਿਬ, 4 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਐੱਨ. ਐੱਸ. ਗਲੋਬਲ ਇੰਮੀਗ੍ਰੇਸ਼ਨ ਰਣਜੀਤ ਐਵੀਨਿਊ, ਅੰਮਿ੍ਤਸਰ ਦੇ ਮਾਲਕ ਨਵਕਿਰਨਪ੍ਰੀਤ ਸਿੰਘ ਅਤੇ ਉਸ ਦੀ ਸਹਿਯੋਗੀ ਸ਼ਾਕਸ਼ੀ ਦੇ ਖ਼ਿਲਾਫ਼ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ, ਦੋਸ਼ੀਆਂ ਦੀ ਪੁਲਿਸ ਵਲੋਂ ਅਜੇ ਤੱਕ ਗਿ੍ਫ਼ਤਾਰ ਨਾ ਕੀਤੇ ਜਾਣ ਅਤੇ ਦੋਸ਼ੀ ਦੇ ਵਿਦੇਸ਼ ਭੱਜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਦਕਿ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਲੋਂ ਚੈੱਕ ਬਾਊਾਸ ਮਾਮਲੇ ਵਿਚ ਦੋਸ਼ੀ ਦੇ ਵਰੰਟ ਜਾਰੀ ਕਰ ਦਿੱਤੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਨਵਕਿਰਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਗਹਿਰੀ ਮੰਡੀ (ਅੰਮਿ੍ਤਸਰ) ਨੇ ਰਣਜੀਤ ਐਵੀਨਿਊ ਅੰਮਿ੍ਤਸਰ ਵਿਚ ਇਕ ਸ਼ਾਕਸ਼ੀ ਨਾਮ ਦੀ ਔਰਤ ਨਾਲ ਮਿਲ ਕੇ ਐੱਨ. ਐੱਸ. ਗਲੋਬਲ ਇੰਮੀਗ੍ਰੇਸ਼ਨ ਦਾ ਦਫ਼ਤਰ ਖੋਲਿ੍ਹਆ ਹੋਇਆ ਸੀ | ਸੰਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੇ ਵਿਦੇਸ਼ ਯੂ. ਕੇ. ਜਾਣ ਲਈ ਸਾਲ 2021 ਵਿਚ ਇਸ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾ ਦੋਹਾਂ ਦੀ 22 ਲੱਖ ਰੁਪਏ ਵਿਚ ਸੈਟਲਮੈਂਟ ਹੋ ਗਈ | ਸੰਨਪ੍ਰੀਤ ਸਿੰਘ ਨੇ ਨਕਦੀ ਤੇ ਬੈਂਕ ਟਰਾਂਸਫਰ ਰਾਹੀਂ ਇਨ੍ਹਾਂ ਟਰੈਵਲ ਏਜੰਟਾਂ ਨੂੰ 7,71,540 ਰੁਪਏ ਦਿੱਤੇ ਪਰ ਇਹ ਟਰੈਵਲ ਏਜੰਟ ਉਸ ਨੂੰ ਵਿਦੇਸ਼ ਭੇਜਣ ਵਿਚ ਅਸਫ਼ਲ ਰਹੇ ਅਤੇ ਬਾਅਦ ਵਿਚ ਇਨ੍ਹਾਂ ਨੇ ਪੈਸੇ ਵਾਪਿਸ ਕਰਨ ਦਾ ਵਾਅਦਾ ਕਰਕੇ ਸੰਨਪ੍ਰੀਤ ਸਿੰਘ ਨੂੰ 5 ਪੋਸਟਡੇਟਿੰਡ ਚੈੱਕ ਦੇ ਦਿੱਤੇ, ਪਰ ਜਦ ਸੰਨਪ੍ਰੀਤ ਸਿੰਘ ਨੇ ਆਪਣੇ ਪੈਸੇ ਵਾਪਸ ਲੈਣ ਲਈ ਚੈੱਕ ਬੈਂਕ ਵਿਚ ਲਗਾਏ ਤਾਂ ਇਹ ਸਾਰੇ ਚੈੱਕ ਬੈਂਕ ਵਿਚ ਪੈਸੇ ਨਾ ਹੋਣ ਕਾਰਨ ਡਿਸਆਨਰ ਹੋ ਗਏ, ਜਿਸ ਤੋਂ ਬਾਅਦ ਸੰਨਪ੍ਰੀਤ ਸਿੰਘ ਨੇ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਪੁਲਿਸ ਥਾਣਾ ਬਿਆਸ ਨੇ ਦੋਸ਼ੀਆਂ ਨਵਕਿਰਨਪ੍ਰੀਤ ਸਿੰਘ ਪੁੱਤਰ ਕਰਨ ਸਿੰਘ ਤੇ ਸ਼ਾਕਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 161 ਮਿਤੀ 23-8-2025 ਜੇਰੇ ਧਾਰਾ 420, 120-ਬੀ ਤਹਿਤ ਦਰਜ ਕਰ ਲਿਆ, ਪਰ ਇਸ ਦੌਰਾਨ ਹੀ ਦੋਸ਼ੀ ਨਵਕਿਰਨਪ੍ਰੀਤ ਸਿੰਘ ਵਿਦੇਸ਼ ਭੱਜਣ ਵਿਚ ਸਫਲ ਹੋ ਗਿਆ ਅਤੇ ਦੂਜੀ ਦੋਸ਼ੀ ਸ਼ਾਕਸ਼ੀ ਵੀ ਪੁਲਿਸ ਦੀ ਪਕੜ ਤੋ ਬਾਹਰ ਹੈ | ਉਕਤ ਟਰੈਵਲ ਏਜੰਟ ਵਲੋਂ ਦਿੱਤੇ ਗਏ ਚੈਕ ਸੰਬੰਧੀ ਸੰਨਪ੍ਰੀਤ ਸਿੰਘ ਨੇ ਅਦਾਲਤ ਵਿਚ ਕੇਸ ਦਾਇਰ ਕਰ ਦਿੱਤੇ | ਇਸ ਮਾਮਲੇ ਸੰਬੰਧੀ ਅਰੁਣ ਸ਼ਰਮਾ ਡੀ. ਐੱਸ. ਪੀ. ਬਾਬਾ ਬਕਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਜਲਾਲ ਉਸਮਾ ਦੀ ਅਗਵਾਈ ਹੇਠ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਮਾਨਾਵਾਂਲਾ ਵਿਖੇ ਆੜ੍ਹਤੀਆਂ ਦੀਆਂ ਦੋ ਧਿਰਾਂ 'ਚ ਚੱਲੀ ਗੋਲੀ
Ad Position 24