ਮਾਨਾਂਵਾਲਾ, 4 ਮਈ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ, ਅੰਮਿ੍ਤਸਰ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ-ਨਾਲ, ਸਕੂਲ ਵਿਚ ਅਨੁਸ਼ਾਸਨ ਕਾਇਮ ਰੱਖਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ 'ਵਿਦਿਆਰਥੀ ਕੌਂਸਲ ਦੀ ਚੋਣ ਲਈ ਇਕ ਸਮਾਰੋਹ ਸਕੂਲ ਪਿ੍ੰ: ਡਾ. ਸਿਮਰਨਜੀਤ ਕੌਰ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਦੌਰਾਨ ਵਾਈਸ ਪਿ੍ੰ: ਸਤਜਿੰਦਰ ਸਿੰਘ ਵਲੋਂ ਤੇਗਬੀਰ ਸਿੰਘ ਨੂੰ ਹੈੱਡ ਬੁਆਏ, ਖੁਸ਼ਦੀਪ ਕੌਰ ਨੂੰ ਹੈੱਡ ਗਰਲ, ਰਾਜਵਿੰਦਰ ਸਿੰਘ ਨੂੰ ਸਕੂਲ ਦਾ ਸਪੋਰਟਸ ਕੈਪਟਨ ਤੇ ਸਿਮਰਤਪ੍ਰੀਤ ਕੌਰ ਨੂੰ ਸਕੂਲ ਦੀ ਵਾਈਸ ਸਪੋਰਟਸ ਕੈਪਟਨ ਘੋਸ਼ਿਤ ਕੀਤਾ ਗਿਆ | ਇਸ ਦੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਹਾਊਸ ਦੇ ਕੈਪਟਨ ਵਜੋਂ ਕ੍ਰਮਵਾਰ ਅਵਨੀਤ ਕੌਰ, ਸੁਖਮਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ ਅਤੇ ਸੋਨਮਪ੍ਰੀਤ ਕੌਰ, ਵਾਈਸ ਕੈਪਟਨ ਵਜੋਂ ਕ੍ਰਮਵਾਰ ਗੁਰਲੀਨ ਕੌਰ, ਅਵਨੀਤ ਕੌਰ, ਮੰਨਤਰੂਪ ਕੌਰ ਅਤੇ ਸਿਮਰਨਜੀਤ ਕੌਰ, ਸਪੋਰਟਸ ਕੈਪਟਨ ਵਜੋਂ ਕ੍ਰਮਵਾਰ ਵੰਸ਼ਨੂਰ ਸਿੰਘ, ਪਰਨੀਤ ਕੌਰ, ਲਵਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਵਾਈਸ ਸਪੋਰਟ ਕੈਪਟਨ ਵਜੋਂ ਕ੍ਰਮਵਾਰ ਹਰ ਮੋਹਿਤ ਪਾਲ ਸਿੰਘ ਗੁਰਸਾਜਨ ਸਿੰਘ, ਸਿਮਰਨਪ੍ਰੀਤ ਕੌਰ ਅਤੇ ਅਰਸ਼ਪ੍ਰੀਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ | ਇਨ੍ਹਾਂ ਵਿਦਿਆਰਥੀਆਂ ਨੂੰ ਬੈਚ ਲਗਾ ਕੇ ਸਨਮਾਨਿਤ ਕਰਦੇ ਹੋਏ ਸਕੂਲ ਪਿ੍ੰਸੀਪਲ ਡਾ. ਸਿਮਰਨਜੀਤ ਕੌਰ ਨੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਾਰੇ ਹਾਊਸ ਇੰਚਾਰਜ ਪਵਨਦੀਪ ਕੌਰ, ਤੇਜਿੰਦਰਪਾਲ ਕੌਰ, ਕਮਲਜੀਤ ਕੌਰ ਤੇ ਅਮਰਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਸਨ |