ਮੱਤੇਵਾਲ, 4 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਮਜੀਠਾ ਵਿਧਾਨ ਸਭਾ ਹਲਕਾ ਜਿਸ ਨੂੰ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਪੱਖੋਂ ਫਾਡੀ ਰੱਖਿਆ ਸੀ ਦਾ ਵਿਕਾਸ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਅੱਜ ਜਿਸ ਪਾਸੇ ਵੀ ਜਾ ਕੇ ਵੇਖੋ ਮਜੀਠਾ ਹਲਕੇ ਵਿਚ ਆਪ ਸਰਕਾਰ ਵਲੋਂ ਕੀਤੇ ਹੋਏ ਕੰਮ ਬੋਲ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਪਿੰਡ ਸਾਧਪੁਰ ਵਿਖੇ ਤਰਸੇਮ ਸਿੰਘ ਬਾਠ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ | ਮਜੀਠਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠਾ ਹਲਕੇ ਦੀਆਂ ਸੜਕਾਂ ਦਾ ਕੰਮ 125 ਕਰੋੜ ਦੀ ਲਾਗਤ ਨਾਲ ਚੱਲ ਰਿਹਾ ਹੈ | ਇਸ ਤੋਂ ਇਲਾਵਾ ਪਿੰਡਾਂ ਨੂੰ ਆਪਸ ਵਿਚ ਜੋੜਨ ਲਈ ਲਿੰਕ ਸੜਕਾਂ, ਨਹਿਰੀ ਖਾਲ, ਪਾਣੀ ਦੇ ਸੂਏ ਪੱਕੇ ਕਰਨ ਦਾ ਕੰਮ ਚੱਲ ਰਿਹਾ ਹੈ, ਨੌਜਵਾਨ ਦੇ ਖੇਡਣ ਲਈ ਪਿੰਡਾਂ ਵਿਚ 30 ਨਵੀਆਂ ਗਰਾਉਂਡਾ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿੰਡ ਸਾਧਪੁਰ ਨਾਲ ਸੰਬੰਧਿਤ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ, ਸਰਪੰਚ ਪ੍ਰੇਮ ਸਿੰਘ ਤਰਫਾਨ, ਸਰਪੰਚ ਪਰਮਿੰਦਰ ਸਿੰਘ ਰਮਾਣਾ ਚੱਕ, ਮਲਕੀਤ ਸਿੰਘ ਬੀਡੀਓ ਭੋਏ, ਗੁਰਮੇਜ ਸਿੰਘ ਬਾਠ, ਸਰਵਣ ਸਿੰਘ ਦੋਧੀ, ਮੰਗਲ ਸਿੰਘ ਵਪਾਰੀ, ਨਿਰਮਲ ਸਿੰਘ ਬੱਗਾ, ਸੇਵਾ ਸਿੰਘ , ਮੇਵਾ ਸਿੰਘ, ਮੇਹਰ ਸਿੰਘ ਬਾਠ, ਹਰਮਨ ਸੰਧੂ, ਸਰਪੰਚ ਸਰਬਜੀਤ ਸਿੰਘ ਸਾਧਪੁਰ, ਬਲਾਕ ਪ੍ਰਧਾਨ ਤਰਵਿੰਦਰ ਸਿੰਘ ਸਾਧਪੁਰ, ਬਲਵਿੰਦਰ ਸਿੰਘ ਬਿੱਲਾ ਚੁਗਾਵਾਂ, ਸਤਨਾਮ ਸਿੰਘ, ਜਗਦੀਪ ਸਿੰਘ ਸਾਧਪੁਰ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ |