07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਦੇ ਹੱਕ 'ਚ ਆਏ ਚੋਣ ਨਤੀਜਿਆਂ ਨੇ ਪੰਜਾਬ 'ਚ ਅਗਲੀ ਸਰਕਾਰ ਭਾਜਪਾ ਦੀ ਬਣਨ ਦੀ ਰੱਖੀ ਨੀਂਹ-ਬੀਬੀ ਬਲਵਿੰਦਰ ਕੌਰ, ਡਾ. ਦੇਵਗਨ <br/>

Ad Position 21
No active advertisement
ਅਜੀਤ ਡੈਸਕ 05-05-2026
ਜੇਠੂਵਾਲ, 4 ਮਈ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦੀ ਭਾਜਪਾ ਦੀ ਇੰਚਾਰਜ ਬੀਬੀ ਬਲਵਿੰਦਰ ਕੌਰ ਤੇ ਭਾਜਪਾ ਅੰਮਿ੍ਤਸਰ ਦਿਹਾਤੀ ਦੇ ਜਰਨਲ ਸਕੱਤਰ ਡਾ. ਸੁਸੀਲ ਦੇਵਗਨ ਨੇ ਕਿਹਾ ਕਿ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਆਪਣੀ ਦੂਰਅੰਦੇਸੀ ਸੋਚ ਅਤੇ ਕਰਵਾਏ ਵਿਕਾਸ ਕਾਰਜਾਂ ਕਰਕੇ ਆਪਣੀ ਹੋਂਦ ਨੂੰ ਮਜਬੂਤ ਕਰ ਰਹੀ ਹੈ ਜਿਸ ਦੀ ਮਿਸਾਲ ਪੱਛਮੀ ਬੰਗਾਲ ਸਮੇਤ ਆਏ ਸੂਬਿਆਂ ਦੇ ਆਏ ਭਾਜਪਾ ਦੇ ਹੱਕ 'ਚ ਨਤੀਜਿਆਂ ਨੇ ਸੂਬੇ ਵਿਚ 2027 ਵਿਚ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦੀ ਨੀਂਹ ਰੱਖੀ ਅਤੇ ਇਨ੍ਹਾਂ ਚੋਣ ਨਤੀਜਿਆਂ ਨੇ ਜੋ ਵਿਰੋਧੀਆਂ ਵਲੋਂ ਸੱਤਾ 'ਤੇ ਕਾਬਜ ਹੋਣ ਦੇ ਸੁਪਨੇ ਲਏ ਜਾ ਰਹੇ ਹਨ ਉਹ ਸਭ ਚਕਨਾਚੂਰ ਲੋਕਾਂ ਨੇ ਕਰ ਦਿੱਤੇ | ਉਨ੍ਹਾਂ ਕਿਹਾ ਕਿ ਕਾਂਗਰਸ ਮੁਕਤ ਭਾਰਤ ਦੀ ਸੁਰੂਆਤ ਦੇ ਨਾਲ ਨਾਲ ਸੂਬਿਆਂ ਵਿਚ ਜਿਨ੍ਹਾਂ ਖੇਤਰੀ ਪਾਰਟੀਆਂ ਨੇ ਲੋਕਾਂ ਨੂੰ ਵੰਡਿਆਂ ਅੱਜ ਉੱਥੇ ਭਾਜਪਾ ਨੂੰ ਲੋਕਾਂ ਨੇ ਆਪਣੇ ਦਿਲਾਂ ਵਿਚ ਵਸਾ ਲਿਆ ਜਿਸ ਦੀ ਮਿਸਾਲ ਟੀ. ਐੱਮ. ਸੀ. ਦੀ ਆਗੂ ਮਮਤਾ ਬੈਨਰਜੀ ਸੀ ਜਿਸ ਨੇ ਤਾਨਾਸ਼ਾਹੀ ਵਤੀਰੇ ਦੁਆਰਾ ਲੋਕਾਂ ਨੂੰ ਨੱਪਿਆ ਹੋਇਆ ਸੀ ਪਰ ਹੁਣ ਉੱਥੋ ਦੇ ਲੋਕ ਆਪਣੇ ਆਪ ਨੂੰ ਅਜਾਦ ਮਹਿਸੂਸ ਕਰ ਰਹੇ ਹਨ | ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਹੁਣ ਜਿੱਥੇ ਵਿਕਾਸ ਕਾਰਜ ਤੇਜ ਹੋਣਗੇ ਉੱਥੇ ਲੋਕਾਂ ਨੂੰ ਮਾਣ ਸਤਿਕਾਰ ਤੇ ਬਰਾਬਰ ਸਹੂਲਤਾਂ ਮਿਲਣਗੀਆਂ ਜਿਹੜਾ ਭਾਜਪਾ ਦਾ ਏਾਜੰਡਾ ਹੈ ਅਤੇ ਭਾਜਪਾ ਦੇ ਹੱਕ ਚ ਆਏ ਚੋਣ ਨਤੀਜਿਆਂ ਨਾਲ ਹਲਕਾ ਅਟਾਰੀ 'ਚ ਭਾਜਪਾ ਵਰਕਰਾਂ ਦੇ ਵਿਚ ਭਾਰੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ ਉਨਾ ਦੇ ਹੌਂਸਲੇ ਵੀ ਬੁਲੰਦ ਪਾਏ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਮਜੀਠਾ ਹਲਕੇ 'ਚ ਕੀਤੇ ਜਾ ਰਹੇ ਕੰਮ ਬੋਲ ਰਹੇ-ਤਲਬੀਰ ਸਿੰਘ ਗਿੱਲ <br/> ਅਗਲੀ ਖ਼ਬਰ ਬਿਆਸ ਖੇਡ ਮੈਦਾਨ 'ਚ ਖਿਡਾਰੀ ਬੱਚਿਆਂ ਵਲੋਂ ਕੀਤਾ ਗਿਆ ਅਭਿਆਸ <br/>
Ad Position 24