07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਿਆਸ ਖੇਡ ਮੈਦਾਨ 'ਚ ਖਿਡਾਰੀ ਬੱਚਿਆਂ ਵਲੋਂ ਕੀਤਾ ਗਿਆ ਅਭਿਆਸ <br/>

Ad Position 21
No active advertisement
ਅਜੀਤ ਡੈਸਕ 05-05-2026
ਬਿਆਸ, 4 ਮਈ (ਨਰਿੰਦਰ ਸਿੰਘ)-ਕਸਬਾ ਬਿਆਸ ਵਿਖੇ ਖੇਡ ਮੈਦਾਨ ਵਿਚ ਬੱਚਿਆਂ ਵਲੋਂ ਕੀਤੀ ਗਈ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟਾਂ ਲਈ ਪ੍ਰੈਕਟਿਸ | ਬਿਆਸ ਨੇੜੇ ਵੱਸਦੇ ਵੱਖ-ਵੱਖ ਪਿੰਡਾਂ 'ਚ ਖੇਡ ਟੂਰਨਾਮੈਂਟਾਂ ਦੇ ਚਲਦਿਆਂ ਕਾਫੀ ਪਿੰਡਾਂ ਵਿਚੋਂ ਬੱਚੇ ਇਕੱਤਰ ਹੋਕੇ ਆਪਣੀ ਟੀਮ ਲਈ ਵਧੀਆ ਕਾਰਗੁਜ਼ਾਰੀ ਪੇਸ਼ ਕਰਨ ਲਈ ਅਭਿਆਸ ਕਰਦੇ ਨਜ਼ਰ ਆਏ | ਫੁੱਟਬਾਲ ਖੇਡਦਿਆਂ ਬੱਚਿਆਂ ਨੇ ਪੂਰੇ ਜੋਸ਼ ਨਾਲ ਆਪਣੀ ਪੂਰੀ ਟੀਮ ਦਾ ਪ੍ਰਦਰਸ਼ਨ ਕਰਕੇ ਵਿਖਾਇਆ | ਉੱਧਰ ਕਬੱਡੀ ਵਿਚ ਵੀ ਖੇਡ ਮੈਦਾਨ 'ਚ ਪੂਰੇ ਜ਼ੋਰ ਨਾਲ ਕਬੱਡੀ 'ਚ ਰੇਡਾਂ ਪਾਉਂਦੇ ਹੋਏ ਅਤੇ ਖੇਡਦੇ ਨਜ਼ਰ ਆਏ ਕਬੱਡੀ ਖਿਡਾਰੀ | ਇਨ•ਾਂ ਖੇਡਦਿਆਂ ਹੋਇਆਂ ਖਿਡਾਰੀ ਬੱਚਿਆਂ ਨਾਲ ਗੱਲਬਾਤ ਰਾਹੀਂ ਪਤਾ ਲੱਗਿਆ ਕਿ ਕਾਫੀ ਪਿੰਡਾਂ ਦੇ ਟੂਰਨਾਂਮੈਂਟ ਇਸ ਮਹੀਨੇ ਵਿਚ ਹੋਣਗੇ ਅਤੇ ਵਧੀਆ ਇਨਾਮੀ ਰਾਸ਼ੀ ਵੀ ਜਿੱਤਣ ਵਾਲੀਆਂ ਟੀਮਾਂ ਲਈ ਰੱਖੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਹੱਕ 'ਚ ਆਏ ਚੋਣ ਨਤੀਜਿਆਂ ਨੇ ਪੰਜਾਬ 'ਚ ਅਗਲੀ ਸਰਕਾਰ ਭਾਜਪਾ ਦੀ ਬਣਨ ਦੀ ਰੱਖੀ ਨੀਂਹ-ਬੀਬੀ ਬਲਵਿੰਦਰ ਕੌਰ, ਡ... ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ <br/>
Ad Position 24