ਬਾਬਾ ਬਕਾਲਾ ਸਾਹਿਬ, 4 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਤਰਲੋਚਨ ਸਿੰਘ ਧੂਲਕਾ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ | ਉੇਪਰੰਤ ਨਾਇਬ ਤਹਿਸੀਲਦਾਰ ਮਣੀ ਮਹਾਜਨ ਨੂੰ ਮਿਲਕੇ ਜਿੱਥੇ ਉਨ੍ਹਾਂ ਨੂੰ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ, ਉਥੇ ਹੱਕੀ ਮੰਗਾਂ ਨੂੰ ਲੈਕੇ ਇਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿਚ ਸਰਕਾਰ ਪਾਸੋਂ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ ਹਰਿਆਣਾ ਦੇ ਬਾਰਬਾਰ ਕੀਤਾ ਜਾਵੇ, ਟੋਲ ਪਲਾਜਾ ਤੇ ਬੱਸ ਕਿਰਾਇਆ ਮਾਫ਼ ਕੀਤਾ ਜਾਵੇ, ਸਰਕਾਰੀ ਦਫ਼ਤਰਾਂ ਵਿਚ ਨੰਬਰਦਾਰਾਂ ਦਾ ਮਾਣ-ਸਨਮਾਨ ਬਹਾਲ ਹੋਵੇ, ਸੁਵਿਧਾ ਕੇਂਦਰ ਵਿਚ ਕੰਮ ਕਰਵਾਉਣ ਲਈ ਲੰਬੀਆਂ ਲਾਇਨਾਂ ਹੋਣ ਕਾਰਣ ਨੰਬਰਦਾਰਾਂ ਲਈ ਵੱਖਰੀ ਲਾਇਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੰਬੰਧਿਤ ਦਸਤਾਵੇਜ ਤਿਆਰ ਕਰਨ ਲਈ ਕਈ-ਕਈ ਗੇੜਿਆਂ ਤੋਂ ਰਾਹਤ ਦਿੱਤੀ ਜਾਵੇ | ਨਾਇਬ ਤਹਿਸੀਲਦਾਰ ਮਣੀ ਮਹਾਜਨ ਨੇ ਇਸ ਸੰਬੰਧੀ ਮੰਗ ਪੱਤਰ ਐੱਸ. ਡੀ. ਐੱਮ. ਰਾਹੀਂ ਡੀ.ਸੀ. ਅੰਮਿ੍ਤਸਰ ਨੂੰ ਭੇਜਣ ਦਾ ਭਰੋਸਾ ਦਿੱਤਾ | ਇਸ ਮੌਕੇ ਸੀਨੀ: ਮੀਤ ਪ੍ਰਧਾਨ ਰਾਜਿੰਦਰ ਸਿੰਘ ਲਿੱਦੜ, ਪ੍ਰਸ਼ੋਤਮ ਸਿੰਘ ਸਠਿਆਲਾ, ਮਹਿੰਗਾ ਸਿੰਘ ਲੋਹੇਵੱਢ, ਜਤਿੰਦਰ ਸਿੰਘ ਭੱਟੀ ਸਠਿਆਲਾ, ਹਰਇਕਬਾਲ ਸਿੰਘ ਖਿਲਚੀਆਂ, ਮਨਜੀਤ ਸਿੰਘ ਮਹਿਤਾ, ਮੰਗਲ ਸਿੰਘ ਮਹਿਤਾ, ਹਰਪ੍ਰੀਤ ਸਿੰਘ ਮਹਿਤਾ, ਬਿਕਰਮਜੀਤ ਸਿੰਘ ਜੋਧਾ ਨਗਰੀ, ਜਗਤਾਰ ਸਿੰਘ ਮਹਿਸਮਪੁਰ, ਪ੍ਰਭਜੀਤ ਸਿੰਘ ਬੁਤਾਲਾ, ਪਰਮਜੀਤ ਕੌਰ ਬੱਲ ਸਠਿਆਲਾ, ਬਲਵਿੰਦਰ ਸਿੰਘ ਬੁਟਾਰੀ, ਗੁਰਦਿਆਲ ਸਿੰਘ ਚੂੰਗ, ਹਰਿੰਦਰ ਸਿੰਘ ਧੂਲਕਾ, ਅਮਰੀਕ ਸਿੰਘ ਉਦੋ ਨੰਗਲ, ਰਤਨ ਸਿੰਘ, ਕੰਵਲਜੀਤ ਸਿੰਘ ਲੋਹਗੜ੍ਹ, ਸੁਖਵਿੰਦਰ ਸਿੰਘ ਤੇ ਅਮਰੀਕ ਸਿੰਘ ਬੁਤਾਲਾ ਆਦਿ ਹਾਜ਼ਰ ਸਨ |