ਚੌਂਕ ਮਹਿਤਾ, 4 ਮਈ (ਧਰਮਿੰਦਰ ਸਿੰਘ ਭੰਮਰਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਬਿਜਨਸ ਬਲਾਸਟਰ ਤਹਿਤ ਵਿਦਿਆਰਥੀ ਨੂੰ ਸਵੈ-ਰੁਜ਼ਗਾਰ ਕਰਨ ਅਤੇ ਉਸ ਵਿਚ ਸਫਲਤਾ ਪ੍ਰਾਪਤ ਕਰਕੇ ਆਰਥਿਕ ਅਤੇ ਵਾਪਾਰਕ ਤੌਰ 'ਤ ਆਤਮ ਨਿਰਭਰ ਬਣਾਉਣ ਦਾ ਸਫਲਤਾ ਪੂਰਵਕ ਉਪਰਾਲਾ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਪਿਛਲੇ ਮਹੀਨੇ ਹੀ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਅਕਾਉਂਟਾਂ ਵਿਚ ਭੇਜੀ ਗਈ ਹੈ ਸੀ | ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ.) ਅੰਮਿ੍ਤਸਰ ਰਾਜੇਸ਼ ਸ਼ਰਮਾਂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਖੰਨਾ, ਡੀ.ਡੀ.ਓ. ਪਿ੍ੰਸੀਪਲ ਦੀਪਕ ਕੁਮਾਰ ਤਰਸਿੱਕਾ ਦੀ ਸੁਯੋਗ ਰਹਿਨੁਮਾਈ ਹੇਠ ਬਿਜਨਸ ਬਲਾਸਟਰ ਨੂੰ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਵਿਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ | ਅੰਮਿ੍ਤਸਰ ਜ਼ਿਲ੍ਹੇ ਦੇ ਬਿਜ਼ਨਸ ਬਲਾਸਟਰ ਦੇ ਨੋਡਲ ਅਫ਼ਸਰ ਅਮਨਿੰਦਰ ਸਿੰਘ ਕੋਹਲੀ, ਬਲਾਕ ਨੋਡਲ ਅਫ਼ਸਰ ਤਰਸਿੱਕਾ ਸੁਰਿੰਦਰ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਦਿਆਰਥੀ ਦੇ ਸਵੈ-ਰੁਜ਼ਗਾਰ ਦਾ ਪ੍ਰਦਰਸ਼ਨੀ ਮੇਲਾ ਪੂਰੇ ਜ਼ਿਲ੍ਹੇ ਵਿਚ ਪੂਰੇ ਜੋਸ਼ੋ ਖਰੋਸ਼ ਨਾਲ ਲਾਇਆ ਜਾ ਰਿਹਾ ਹੈ | ਤਰਸਿੱਕਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਸੀਨੀਅਰ ਲੈਕਚਰਾਰ ਗੁਰਮੀਤ ਸਿੰਘ, ਨਰਿੰਦਰ ਰਾਏ ਪਿ੍ੰਸੀਪਲ ਇੰਚਾਰਜ, ਕੁਲਦੀਪ ਸਿੰਘ, ਰਵਿੰਦਰ ਕੁਮਾਰ ਦੀ ਨਿਗਰਾਨੀ ਹੇਠ ਇਹ ਮੇਲਾ ਬਹੁਤ ਕਾਮਯਾਬ ਰਿਹਾ | ਮੈਡਮ ਕੁਲਜਿੰਦਰ ਕੌਰ ਦੀ ਸਲਾਹ ਨਾਲ ਵਿਦਿਆਰਥੀਆਂ ਵਲੋਂ ਬੇਹੱਦ ਸੁਆਦੀ ਵਿਅੰਜਨ ਬਣਾਏ ਗਏ, ਜਿਸ ਨੂੰ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਟਾਲਾਂ ਤੋਂ ਖ੍ਰੀਦ ਕੇ ਖਾਧਾ ਗਿਆ | ਇਸ ਮੌਕੇ ਚਰਨਜੀਤ ਸਿੰਘ, ਹਰਪ੍ਰੀਤ ਕੌਰ, ਕੁਲਬੀਰ ਕੌਰ, ਮਮਤਾ, ਵਿਜੇਤਾ ਮਲਕ, ਜਸਮੀਤ ਕੌਰ, ਹਰਸਿਮਰਨ ਕੌਰ, ਅੰਕੁਰ ਰਾਲਾ, ਕਿ੍ਸ਼ਨ ਕੁਮਾਰ, ਸਲਵਿੰਦਰ ਸਿੰਘ, ਨਵਜੋਤ ਸਿੰਘ, ਰਾਕੇਸ਼ ਸ਼ਰਮਾ, ਸਾਹਿਬ, ਹਰਜੋਤ ਤੇ ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ |