07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੰਸਦ ਮੈਂਬਰ ਔਜਲਾ ਵਲੋਂ ਦਾਣਾ ਮੰਡੀ ਮਜੀਠਾ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 05-05-2026
ਮਜੀਠਾ, 4 ਮਈ (ਮਨਿੰਦਰ ਸਿੱਘ ਸੋਖੀ)-ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਦਾਣਾ ਮੰਡੀ ਮਜੀਠਾ ਵਿਖੇ ਪਹੁੰਚ ਕੇ ਕਣਕ ਦੀ ਖ਼ਰੀਦ ਅਤੇ ਚੁਕਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਵੀ ਮੌਜੂਦ ਸਨ | ਮੰਡੀ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦਾਣਾ ਮੰਡੀ ਮਜੀਠਾ ਵਿਚ ਕਣਕ ਦੀ ਚੁਕਾਈ ਅਤੇ ਉਤਰਾਈ ਦੇ ਪ੍ਰਬੰਧਾਂ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਮੰਡੀਆਂ ਵਿਚ ਲੱਖਾਂ ਕੁਟਿੰਟਲ ਕਣਕ ਖੁੱਲੇ ਅਸਮਾਨ ਹੇਠਾਂ ਪਈ ਹੈ, ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਖਰੀਦ ਕੀਤੀ ਹੋਈ ਸਾਰੀ ਕਣਕ ਖ਼ਰਾਬ ਹੋ ਜਾਵੇਗੀ, ਜਿਸ ਦਾ ਨੁਕਸਾਨ ਆੜ੍ਹਤੀਆਂ ਨੂੰ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੂਠ ਦਾ ਪੁਲੰਦਾ ਹੈ ਸਿਰਫ ਝੂਠ ਦਾ ਸਹਾਰਾ ਲੈਕੇ ਸ਼ਾਸਨ ਚਲਾ ਰਹੀ ਹੈ | ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਸਰਕਾਰ ਬਣਾਉਣ ਵਕਤ ਗਲਤ ਫ਼ੈਸਲਾ ਨਹੀਂ ਕਰਨਗੇ | ਪੰਜਾਬ ਵਿਚ ਕਾਂਗਰਸ ਪਾਰਟੀ ਵਧੀਆ ਕਾਰਗੁਜ਼ਾਰੀ ਕਰਕੇ ਸੂਬੇ ਵਿਚ ਸ਼ਾਨ ਨਾਲ ਸਰਕਾਰ ਬਣਾਵੇਗੀ | ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਨਾਲ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਮਜੀਠਾ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਨਵਦੀਪ ਸਿੰਘ ਸੋਨਾ, ਦਿਹਾਤੀ ਦੇ ਪ੍ਰਧਾਨ ਨਵਤੇਜ਼ਪਾਲ ਸਿੰਘ ਸੋਹੀ, ਪਰਮਜੀਤ ਸਿੰਘ ਭੋਏਵਾਲ, ਸੁਖਵਿੰਦਰ ਸਿੰਘ, ਲਾਡੀ ਮਜੀਠਾ, ਬੱਬੂ ਮਜੀਠਾ, ਕੁਲਦੀਪ ਸਿੰਘ, ਜਗਦੀਸ਼ ਸਿੰਘ ਦੀਸ਼ਾ, ਮਹਿੰਦਰ ਸਿੰਘ ਕਲੇਰ, ਸੋਨੀ ਗਿੱਲ ਪੰਧੇਰ, ਨਿਸ਼ਾਨ ਸਿੰਘ ਦਬੁਰਜੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੋਨੀ ਅਜਨਾਲਾ ਦੀ ਅਗਵਾਈ 'ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ <br/> ਅਗਲੀ ਖ਼ਬਰ 'ਆਪ' ਵਲੋਂ ਪਿੰਡ ਕੋਟਲਾ ਸੁਰਾਜ ਲੁਹਾਰ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ <br/>
Ad Position 24