ਅਜਨਾਲਾ, 4 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪੱਛਮੀ ਬੰਗਾਲ, ਪੁਡੂਚੇਰੀ ਤੇ ਆਸਾਮ ਵਿਚ ਭਾਰਤੀ ਜਨਤਾ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਅਜਨਾਲਾ ਵਿਖੇ ਭਾਜਪਾ ਵਰਕਰਾਂ ਵਲੋਂ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਓ.ਬੀ.ਸੀ. ਮੋਰਚਾ ਦੇ ਸੂਬਾ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ-1 ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ 'ਚ ਆਤਿਸ਼ਬਾਜ਼ੀ ਚਲਾ ਕੇ ਜਸ਼ਨ ਮਨਾਉਂਦਿਆਂ ਢੋਲ ਦੀ ਤਾਲ 'ਤੇ ਭੰਗੜੇ ਪਾਏ ਅਤੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਸ: ਬੋਨੀ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ, ਪੁਡੂਚੇਰੀ ਅਤੇ ਆਸਾਮ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ | ਇਸ ਮੌਕੇ ਭਾਜਪਾ ਆਗੂ ਸਤਿੰਦਰ ਸਿੰਘ ਮਾਕੋਵਾਲ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ, ਵਿਕਰਮ ਬੇਦੀ, ਗੁਰਿੰਦਰਬੀਰ ਸਿੰਘ ਗਿੰਦੂ ਬੱਲ, ਦੀਪੂ ਅਰੋੜਾ, ਡਾ: ਦੀਪਕ ਸਰਪਾਲ, ਚੰਨਣ ਸਿੰਘ ਬਰਲਾਸ, ਜ਼ਿਲ੍ਹਾ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਪਿ੍ੰਸ, ਬੰਟੀ ਸ਼ਾਹ ਭਿੰਡੀਆਂ, ਵਿਜੇ ਸਰੀਨ ਬੀਕਾਨੇਰ ਸਵੀਟਸ ਵਾਲੇ, ਪ੍ਰਧਾਨ ਵਿੱਪਨ ਖੱਤਰੀ, ਹਤਿੰਦਰ ਬੱਬਰ, ਗੁਰਵਿੰਦਰ ਸਿੰਘ ਮੁਕਾਮ, ਰਾਕੇਸ਼ ਮਰਵਾਹਾ, ਰਾਜਾ ਇਲੈਕਟ੍ਰੋਨਿਕ ਵਾਲੇ, ਡਾ: ਦਲਬੀਰ ਸਿੰਘ ਨਿੱਝਰ, ਸੌਰਵ ਸਰੀਨ, ਜੱਜ ਅਜਨਾਲਾ, ਅਮਰਦੀਪ ਸਿੰਘ ਰਿੰਕੂ, ਰਾਜੇਸ਼ ਚੌਹਾਨ, ਸਤੀਸ਼ ਗਾਂਧੀ, ਲੱਕੀ ਬੇਦੀ, ਰਮਨ ਅਜਨਾਲਾ, ਸ਼ਮਸ਼ੇਰ ਸਿੰਘ ਸ਼ੇਰਾ, ਪਿ੍ੰਸ ਅਜਨਾਲਾ, ਬੀਬੀ ਕੁਲਬੀਰ ਕੌਰ, ਸੀਮਾ ਅਜਨਾਲਾ ਤੇ ਨੀਰਜ ਅਰੋੜਾ ਆਦਿ ਹਾਜ਼ਰ ਸਨ |