07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸਰਕਾਰੀ ਸਕੂਲ ਵੇਹਰਾ ਦੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-05-2026
ਚੋਗਾਵਾਂ, 4 ਮਈ (ਗੁਰਵਿੰਦਰ ਸਿੰਘ ਕਲਸੀ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਤਹਿਤ ਅੱਜ ਸਰਹੱਦੀ ਪਿੰਡ ਵੇਹਰਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਨਵੇਂ ਬਣੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਹਲਕਾ ਰਾਜਾਸਾਂਸੀ ਦੀ ਇੰਚਾਰਜ ਸੋਨੀਆ ਮਾਨ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਲਿਆ ਰਹੀ ਹੈ | ਅੱਜ ਦੇ ਇਹ ਸਮਾਰਟ ਕਲਾਸ ਰੂਮ ਕੱਲ੍ਹ ਦੇ ਸੁਨਹਿਰੀ ਪੰਜਾਬ ਦੀ ਨੀਂਹ ਰੱਖਣਗੇ | ਇਸ ਮੌਕੇ ਡਾਇਰੈਕਟਰ ਬਲਬੀਰ ਸਿੰਘ ਦੋਧੀ, ਸਰਪੰਚ ਸੁਖਰਾਜ ਸਿੰਘ ਤੇ ਸਕੂਲ ਸਟਾਫ ਆਦਿ ਵਲੋਂ ਸੋਨੀਆ ਮਾਨ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਦਿਲਰਾਜ ਸਿੰਘ ਵੇਹਰਾ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਸੀ. ਐੱਚ. ਟੀ., ਮੁੱਖ ਅਧਿਆਪਕ ਲਾਡੋ ਨੰਦਨ, ਤਰਸੇਮ ਸਿੰਘ ਮੈਂਬਰ, ਬਲਜੀਤ ਕੌਰ ਮੈਂਬਰ, ਬਲਦੇਵ ਸਿੰਘ ਮੈਂਬਰ, ਦਵਿੰਦਰ ਸਿੰਘ ਮੈਂਬਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੇਅਰਹਾਊਸ ਦੀ ਇੰਸਪੈਕਟਰ 'ਤੇ ਬਾਰਦਾਨਾ ਦੇਣ ਬਦਲੇ ਰਿਸ਼ਵਤ ਮੰਗਣ 'ਤੇ ਲੱਗੇ ਗੰਭੀਰ ਦੋਸ਼, ਇੰਸਪੈਕਟਰ ਨੇ ਦੋਸ਼ ਨਕਾਰੇ... ਅਗਲੀ ਖ਼ਬਰ ਸੋਨੀਆ ਮਾਨ ਵਲੋਂ ਓਠੀਆਂ ਸਕੂਲ ਵਿਖੇ ਸਾਇੰਸ ਲੈਬ ਦੇ ਕਮਰੇ ਦਾ ਉਦਘਾਟਨ <br/>
Ad Position 24